ਯਸ਼ਾਯਾਹ 50

ਮੈਂ ਆਪਣੀ ਪਿੱਠ ਮਾਰਨ ਵਾਲਿਆਂ ਨੂੰ, ਅਤੇ ਆਪਣੀਆਂ ਗੱਲ੍ਹਾਂ ਦਾੜ੍ਹੀ ਪੁੱਟਣ ਵਾਲਿਆਂ ਨੂੰ ਦਿੱਤੀਆਂ, ਮੈਂ ਆਪਣਾ ਮੂੰਹ ਸ਼ਰਮਿੰਦਗੀ ਅਤੇ ਥੁੱਕ ਤੋਂ ਨਾ ਲੁਕਾਇਆ।

Isaiah 50:6 (UKJV) I gave my back to the smiters, and my cheeks to them that plucked off the hair: I hid not my face from shame and spitting.

4ਸਰਬਸ਼ਕਤੀਮਾਨ ਯਾਹਵੇਹ ਨੇ ਮੈਨੂੰ ਇੱਕ ਚੰਗੀ ਸਿੱਖਿਆ ਦੇਣ ਵਾਲੀ ਜੀਭ ਦਿੱਤੀ ਹੈ, ਤਾਂ ਜੋ ਮੈਂ ਜਾਣਾਂ ਕਿ ਹੁੱਸੇ ਹੋਏ ਨੂੰ ਕਿਵੇਂ ਬਚਨ ਨਾਲ ਸਹਾਇਤਾ ਦੇਵਾਂ। ਉਹ ਮੈਨੂੰ ਸਵੇਰੇ-ਸਵੇਰੇ ਜਗਾਉਂਦਾ ਹੈ, ਮੇਰੇ ਕੰਨਾਂ ਨੂੰ ਸੁਣਨ ਲਈ ਖੋਲ੍ਹਦਾ ਹੈ ਜਿਵੇਂ ਮੈਨੂੰ ਸਿਖਾਇਆ ਗਿਆ ਹੋਵੇ।

5ਸਰਬਸ਼ਕਤੀਮਾਨ ਯਾਹਵੇਹ ਨੇ ਮੇਰੇ ਕੰਨ ਖੋਲ੍ਹ ਦਿੱਤੇ ਹਨ; ਮੈਂ ਬਾਗੀ ਨਹੀਂ ਹੋਇਆ, ਮੈਂ ਮੂੰਹ ਨਹੀਂ ਮੋੜਿਆ।

6ਮੈਂ ਆਪਣੀ ਪਿੱਠ ਮਾਰਨ ਵਾਲਿਆਂ ਨੂੰ, ਅਤੇ ਆਪਣੀਆਂ ਗੱਲ੍ਹਾਂ ਦਾੜ੍ਹੀ ਪੁੱਟਣ ਵਾਲਿਆਂ ਨੂੰ ਦਿੱਤੀਆਂ, ਮੈਂ ਆਪਣਾ ਮੂੰਹ ਸ਼ਰਮਿੰਦਗੀ ਅਤੇ ਥੁੱਕ ਤੋਂ ਨਾ ਲੁਕਾਇਆ।

7ਕਿਉਂਕਿ ਸਰਬਸ਼ਕਤੀਮਾਨ ਯਾਹਵੇਹ ਮੇਰੀ ਸਹਾਇਤਾ ਕਰਦਾ ਹੈ, ਮੈਂ ਸ਼ਰਮਿੰਦਾ ਨਹੀਂ ਹੋਵਾਂਗਾ। ਇਸ ਲਈ ਮੈਂ ਆਪਣਾ ਚਿਹਰਾ ਚਕਮਕ ਵਾਂਗ ਰੱਖਿਆ ਹੈ, ਅਤੇ ਮੈਂ ਜਾਣਦਾ ਹਾਂ ਕਿ ਮੈਂ ਸ਼ਰਮਿੰਦਾ ਨਹੀਂ ਹੋਵਾਂਗਾ।

8ਉਹ ਜਿਹੜਾ ਮੈਨੂੰ ਧਰਮੀ ਠਹਿਰਾਉਣ ਵਾਲਾ ਮੇਰੇ ਨੇੜੇ ਹੈ। ਫਿਰ ਮੇਰੇ ਉੱਤੇ ਦੋਸ਼ ਕੌਣ ਲਾਵੇਗਾ? ਆਓ ਇੱਕ-ਦੂਜੇ ਦਾ ਸਾਹਮਣਾ ਕਰੀਏ! ਮੇਰਾ ਦੋਸ਼ੀ ਕੌਣ ਹੈ? ਉਸਨੂੰ ਮੇਰਾ ਸਾਮ੍ਹਣਾ ਕਰਨ ਦਿਓ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.