18ਸਾਰੇ ਬੱਚਿਆਂ ਵਿੱਚ ਉਸ ਨੇ ਜਨਮ ਲਿਆ ਉਸ ਦੀ ਅਗਵਾਈ ਕਰਨ ਵਾਲਾ ਕੋਈ ਨਹੀਂ ਸੀ। ਉਨ੍ਹਾਂ ਸਾਰੇ ਬੱਚਿਆਂ ਵਿੱਚ ਜਿਨ੍ਹਾਂ ਨੂੰ ਉਸਨੇ ਪਾਲਿਆ ਕੋਈ ਵੀ ਉਸਦਾ ਹੱਥ ਫੜਨ ਵਾਲਾ ਨਹੀਂ ਸੀ।
19ਇਹ ਦੋ ਬਿਪਤਾਵਾਂ ਤੇਰੇ ਉੱਤੇ ਆ ਪਈਆਂ, ਕੌਣ ਤੈਨੂੰ ਤਸੱਲੀ ਦੇਵੇਗਾ? ਬਰਬਾਦੀ ਤੇ ਭੰਨ ਤੋੜ, ਕਾਲ ਤੇ ਤਲਵਾਰ ਆ ਪਈ, ਮੈਂ ਕਿਵੇਂ ਤੈਨੂੰ ਦਿਲਾਸਾ ਦਿਆਂ?
20ਤੁਹਾਡੇ ਬੱਚੇ ਬੇਹੋਸ਼ ਹੋ ਗਏ ਹਨ; ਉਹ ਹਰ ਗਲੀ ਦੇ ਕੋਨੇ ਉੱਤੇ ਡਿੱਗੇ ਪਏ ਹਨ, ਜਾਲ ਵਿੱਚ ਫਸੇ ਹਿਰਨ ਵਾਂਗ ਹਨ। ਉਹ ਯਾਹਵੇਹ ਦੇ ਕ੍ਰੋਧ ਨਾਲ ਭਰੇ ਹੋਏ ਹਨ, ਤੁਹਾਡੇ ਪਰਮੇਸ਼ਵਰ ਦੀ ਝਿੜਕ ਨਾਲ ਭਰੇ ਹੋਏ ਹਨ।
21ਇਸ ਲਈ ਇਹ ਸੁਣ, ਤੁਸੀਂ ਇੱਕ ਨੂੰ ਦੁਖੀ ਕੀਤਾ, ਸ਼ਰਾਬੀ ਹੋਇਆ, ਪਰ ਦਾਖ਼ਰਸ ਨਾਲ ਨਹੀਂ।
22ਇਹ ਹੈ ਜੋ ਤੁਹਾਡਾ ਯਾਹਵੇਹ ਆਖਦਾ ਹੈ, ਤੁਹਾਡਾ ਪਰਮੇਸ਼ਵਰ, ਜੋ ਆਪਣੇ ਲੋਕਾਂ ਦੀ ਰੱਖਿਆ ਕਰਦਾ ਹੈ: “ਵੇਖੋ, ਮੈਂ ਤੁਹਾਡੇ ਹੱਥ ਵਿੱਚੋਂ ਉਹ ਪਿਆਲਾ ਲੈ ਲਿਆ ਹੈ ਜਿਸ ਨੇ ਤੁਹਾਨੂੰ ਡਗਮਗਾ ਦਿੱਤਾ ਸੀ। ਉਸ ਪਿਆਲੇ ਵਿੱਚੋਂ, ਮੇਰੇ ਕ੍ਰੋਧ ਦਾ ਪਿਆਲਾ, ਤੁਸੀਂ ਫੇਰ ਕਦੇ ਨਹੀਂ ਪੀਓਗੇ।