ਯਸ਼ਾਯਾਹ 51

ਇਸ ਲਈ ਇਹ ਸੁਣ, ਤੁਸੀਂ ਇੱਕ ਨੂੰ ਦੁਖੀ ਕੀਤਾ, ਸ਼ਰਾਬੀ ਹੋਇਆ, ਪਰ ਦਾਖ਼ਰਸ ਨਾਲ ਨਹੀਂ।

Isaiah 51:21 (UKJV) Therefore hear now this, you afflicted, and drunken, but not with wine:

19ਇਹ ਦੋ ਬਿਪਤਾਵਾਂ ਤੇਰੇ ਉੱਤੇ ਆ ਪਈਆਂ, ਕੌਣ ਤੈਨੂੰ ਤਸੱਲੀ ਦੇਵੇਗਾ? ਬਰਬਾਦੀ ਤੇ ਭੰਨ ਤੋੜ, ਕਾਲ ਤੇ ਤਲਵਾਰ ਆ ਪਈ, ਮੈਂ ਕਿਵੇਂ ਤੈਨੂੰ ਦਿਲਾਸਾ ਦਿਆਂ?

20ਤੁਹਾਡੇ ਬੱਚੇ ਬੇਹੋਸ਼ ਹੋ ਗਏ ਹਨ; ਉਹ ਹਰ ਗਲੀ ਦੇ ਕੋਨੇ ਉੱਤੇ ਡਿੱਗੇ ਪਏ ਹਨ, ਜਾਲ ਵਿੱਚ ਫਸੇ ਹਿਰਨ ਵਾਂਗ ਹਨ। ਉਹ ਯਾਹਵੇਹ ਦੇ ਕ੍ਰੋਧ ਨਾਲ ਭਰੇ ਹੋਏ ਹਨ, ਤੁਹਾਡੇ ਪਰਮੇਸ਼ਵਰ ਦੀ ਝਿੜਕ ਨਾਲ ਭਰੇ ਹੋਏ ਹਨ।

21ਇਸ ਲਈ ਇਹ ਸੁਣ, ਤੁਸੀਂ ਇੱਕ ਨੂੰ ਦੁਖੀ ਕੀਤਾ, ਸ਼ਰਾਬੀ ਹੋਇਆ, ਪਰ ਦਾਖ਼ਰਸ ਨਾਲ ਨਹੀਂ।

22ਇਹ ਹੈ ਜੋ ਤੁਹਾਡਾ ਯਾਹਵੇਹ ਆਖਦਾ ਹੈ, ਤੁਹਾਡਾ ਪਰਮੇਸ਼ਵਰ, ਜੋ ਆਪਣੇ ਲੋਕਾਂ ਦੀ ਰੱਖਿਆ ਕਰਦਾ ਹੈ: “ਵੇਖੋ, ਮੈਂ ਤੁਹਾਡੇ ਹੱਥ ਵਿੱਚੋਂ ਉਹ ਪਿਆਲਾ ਲੈ ਲਿਆ ਹੈ ਜਿਸ ਨੇ ਤੁਹਾਨੂੰ ਡਗਮਗਾ ਦਿੱਤਾ ਸੀ। ਉਸ ਪਿਆਲੇ ਵਿੱਚੋਂ, ਮੇਰੇ ਕ੍ਰੋਧ ਦਾ ਪਿਆਲਾ, ਤੁਸੀਂ ਫੇਰ ਕਦੇ ਨਹੀਂ ਪੀਓਗੇ।

23ਮੈਂ ਇਸ ਨੂੰ ਤੁਹਾਡੇ ਤਸੀਹੇ ਦੇਣ ਵਾਲਿਆਂ ਦੇ ਹੱਥਾਂ ਵਿੱਚ ਪਾ ਦਿਆਂਗਾ, ਜਿਨ੍ਹਾਂ ਨੇ ਤੁਹਾਨੂੰ ਕਿਹਾ ਸੀ, ‘ਤੂੰ ਝੁੱਕ ਜਾ, ਤਾਂ ਜੋ ਅਸੀਂ ਤੇਰੇ ਉੱਪਰੋਂ ਦੀ ਹੋ ਕੇ ਲੰਘ ਜਾਈਏ।’ ਅਤੇ ਤੁਸੀਂ ਆਪਣੀ ਪਿੱਠ ਜ਼ਮੀਨ ਵਰਗੀ ਬਣਾਈ, ਉਸ ਗਲੀ ਵਾਂਗੂੰ ਜਿਸ ਉੱਤੇ ਤੁਰਿਆ ਜਾਵੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.