ਯਸ਼ਾਯਾਹ 54

“ਨਾ ਡਰੋ; ਕਿਉਂਕਿ ਤੁਹਾਨੂੰ ਲੱਜਿਆਵਾਨ ਨਹੀਂ ਹੋਣਾ ਪਵੇਗਾ, ਘਬਰਾਓ ਨਾ; ਕਿਉਂਕਿ ਤੁਸੀਂ ਦੁਬਾਰਾ ਸ਼ਰਮਿੰਦਾ ਨਹੀਂ ਹੋਵੋਗੇ। ਤੂੰ ਤਾਂ ਆਪਣੀ ਜੁਆਨੀ ਦੀ ਲਾਜ ਨੂੰ ਭੁੱਲ ਜਾਵੇਂਗੀ ਅਤੇ ਤੁਸੀਂ ਆਪਣੀ ਵਿਧਵਾ ਦੀ ਬਦਨਾਮੀ ਨੂੰ ਯਾਦ ਨਹੀਂ ਕਰੋਗੇ।

Isaiah 54:4 (UKJV) Fear not; for you shall not be ashamed: neither be you confounded; for you shall not be put to shame: for you shall forget the shame of your youth, and shall not remember the reproach of your widowhood any more.

2ਆਪਣੇ ਤੰਬੂ ਦੇ ਥਾਂ ਨੂੰ ਚੌੜਾ ਕਰ, ਉਹ ਆਪਣੇ ਵਾਸਾਂ ਦੇ ਪੜਦੇ ਤਾਣਨ, ਤੂੰ ਸਰਫਾ ਨਾ ਕਰ, ਆਪਣੀਆਂ ਰੱਸੀਆਂ ਲੰਮੀਆਂ ਤੇ ਆਪਣਿਆਂ ਕੀਲਿਆਂ ਨੂੰ ਤਕੜਾ ਕਰ।

3ਕਿਉਂਕਿ ਹੁਣ ਤੁਸੀਂ ਸੱਜੇ ਅਤੇ ਖੱਬੇ ਦੋਹਾਂ ਨੂੰ ਫੈਲਾਓਗੇ; ਤੁਹਾਡੇ ਉੱਤਰਾਧਿਕਾਰੀ ਬਹੁਤ ਸਾਰੇ ਦੇਸ਼ਾਂ ਉੱਤੇ ਰਾਜ ਕਰਨਗੇ ਅਤੇ ਤਬਾਹ ਹੋਏ ਸ਼ਹਿਰਾਂ ਨੂੰ ਦੁਬਾਰਾ ਬਣਾਉਣਗੇ।

4“ਨਾ ਡਰੋ; ਕਿਉਂਕਿ ਤੁਹਾਨੂੰ ਲੱਜਿਆਵਾਨ ਨਹੀਂ ਹੋਣਾ ਪਵੇਗਾ, ਘਬਰਾਓ ਨਾ; ਕਿਉਂਕਿ ਤੁਸੀਂ ਦੁਬਾਰਾ ਸ਼ਰਮਿੰਦਾ ਨਹੀਂ ਹੋਵੋਗੇ। ਤੂੰ ਤਾਂ ਆਪਣੀ ਜੁਆਨੀ ਦੀ ਲਾਜ ਨੂੰ ਭੁੱਲ ਜਾਵੇਂਗੀ ਅਤੇ ਤੁਸੀਂ ਆਪਣੀ ਵਿਧਵਾ ਦੀ ਬਦਨਾਮੀ ਨੂੰ ਯਾਦ ਨਹੀਂ ਕਰੋਗੇ।

5ਤੇਰਾ ਪਤੀ ਤਾਂ ਤੇਰਾ ਕਰਤਾਰ ਹੈ, ਸੈਨਾਂ ਦਾ ਯਾਹਵੇਹ ਉਹ ਦਾ ਨਾਮ ਹੈ। ਉਹ ਤੇਰਾ ਛੁਡਾਉਣ ਵਾਲਾ ਇਸਰਾਏਲ ਦਾ ਪਵਿੱਤਰ ਪੁਰਖ ਹੈ; ਜੋ ਸਾਰੀ ਧਰਤੀ ਉੱਤੇ ਪਰਮੇਸ਼ਵਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

6ਯਾਹਵੇਹ ਨੇ ਤਾਂ ਤੈਨੂੰ ਤਿਆਗੀ ਹੋਈ ਅਤੇ ਆਤਮਾ ਵਿੱਚ ਸੋਗਣ ਇਸਤਰੀ ਵਾਂਗੂੰ ਬੁਲਾਇਆ, ਜੁਆਨੀ ਦੀ ਪਤਨੀ ਵਾਂਗੂੰ ਜਦ ਉਹ ਛੱਡੀ ਜਾਂਦੀ,” ਤੇਰਾ ਪਰਮੇਸ਼ਵਰ ਆਖਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.