ਯਸ਼ਾਯਾਹ 54

ਯਾਹਵੇਹ ਨੇ ਤਾਂ ਤੈਨੂੰ ਤਿਆਗੀ ਹੋਈ ਅਤੇ ਆਤਮਾ ਵਿੱਚ ਸੋਗਣ ਇਸਤਰੀ ਵਾਂਗੂੰ ਬੁਲਾਇਆ, ਜੁਆਨੀ ਦੀ ਪਤਨੀ ਵਾਂਗੂੰ ਜਦ ਉਹ ਛੱਡੀ ਜਾਂਦੀ,” ਤੇਰਾ ਪਰਮੇਸ਼ਵਰ ਆਖਦਾ ਹੈ।

Isaiah 54:6 (UKJV) For the LORD has called you as a woman forsaken and grieved in spirit, and a wife of youth, when you were refused, says your God.

4“ਨਾ ਡਰੋ; ਕਿਉਂਕਿ ਤੁਹਾਨੂੰ ਲੱਜਿਆਵਾਨ ਨਹੀਂ ਹੋਣਾ ਪਵੇਗਾ, ਘਬਰਾਓ ਨਾ; ਕਿਉਂਕਿ ਤੁਸੀਂ ਦੁਬਾਰਾ ਸ਼ਰਮਿੰਦਾ ਨਹੀਂ ਹੋਵੋਗੇ। ਤੂੰ ਤਾਂ ਆਪਣੀ ਜੁਆਨੀ ਦੀ ਲਾਜ ਨੂੰ ਭੁੱਲ ਜਾਵੇਂਗੀ ਅਤੇ ਤੁਸੀਂ ਆਪਣੀ ਵਿਧਵਾ ਦੀ ਬਦਨਾਮੀ ਨੂੰ ਯਾਦ ਨਹੀਂ ਕਰੋਗੇ।

5ਤੇਰਾ ਪਤੀ ਤਾਂ ਤੇਰਾ ਕਰਤਾਰ ਹੈ, ਸੈਨਾਂ ਦਾ ਯਾਹਵੇਹ ਉਹ ਦਾ ਨਾਮ ਹੈ। ਉਹ ਤੇਰਾ ਛੁਡਾਉਣ ਵਾਲਾ ਇਸਰਾਏਲ ਦਾ ਪਵਿੱਤਰ ਪੁਰਖ ਹੈ; ਜੋ ਸਾਰੀ ਧਰਤੀ ਉੱਤੇ ਪਰਮੇਸ਼ਵਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

6ਯਾਹਵੇਹ ਨੇ ਤਾਂ ਤੈਨੂੰ ਤਿਆਗੀ ਹੋਈ ਅਤੇ ਆਤਮਾ ਵਿੱਚ ਸੋਗਣ ਇਸਤਰੀ ਵਾਂਗੂੰ ਬੁਲਾਇਆ, ਜੁਆਨੀ ਦੀ ਪਤਨੀ ਵਾਂਗੂੰ ਜਦ ਉਹ ਛੱਡੀ ਜਾਂਦੀ,” ਤੇਰਾ ਪਰਮੇਸ਼ਵਰ ਆਖਦਾ ਹੈ।

7“ਥੋੜ੍ਹੇ ਜਿਹੇ ਪਲ ਲਈ ਮੈਂ ਤੈਨੂੰ ਛੱਡ ਦਿੱਤਾ, ਪਰ ਮੈਂ ਡੂੰਘੀ ਰਹਿਮ ਨਾਲ ਤੈਨੂੰ ਵਾਪਸ ਲਿਆਵਾਂਗਾ।

8ਕ੍ਰੋਧ ਦੇ ਹੜ੍ਹ ਵਿੱਚ ਮੈਂ ਆਪਣਾ ਮੂੰਹ ਕੁਝ ਪਲਾਂ ਲਈ ਤੇਰੇ ਕੋਲੋਂ ਲੁਕਾ ਲਿਆ ਸੀ, ਪਰ ਹੁਣ ਸਦੀਪਕ ਦਯਾ ਨਾਲ ਮੈਂ ਤੇਰੇ ਉੱਤੇ ਰਹਮ ਕਰਾਂਗਾ, ਯਾਹਵੇਹ ਤੇਰਾ ਛੁਡਾਉਣ ਵਾਲਾ ਆਖਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.