ਯਸ਼ਾਯਾਹ 54

ਤੇਰਾ ਪਤੀ ਤਾਂ ਤੇਰਾ ਕਰਤਾਰ ਹੈ, ਸੈਨਾਂ ਦਾ ਯਾਹਵੇਹ ਉਹ ਦਾ ਨਾਮ ਹੈ। ਉਹ ਤੇਰਾ ਛੁਡਾਉਣ ਵਾਲਾ ਇਸਰਾਏਲ ਦਾ ਪਵਿੱਤਰ ਪੁਰਖ ਹੈ; ਜੋ ਸਾਰੀ ਧਰਤੀ ਉੱਤੇ ਪਰਮੇਸ਼ਵਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

Isaiah 54:5 (UKJV) For your Maker is yours husband; the LORD of hosts is his name; and your Redeemer the Holy One of Israel; The God of the whole earth shall he be called.

3ਕਿਉਂਕਿ ਹੁਣ ਤੁਸੀਂ ਸੱਜੇ ਅਤੇ ਖੱਬੇ ਦੋਹਾਂ ਨੂੰ ਫੈਲਾਓਗੇ; ਤੁਹਾਡੇ ਉੱਤਰਾਧਿਕਾਰੀ ਬਹੁਤ ਸਾਰੇ ਦੇਸ਼ਾਂ ਉੱਤੇ ਰਾਜ ਕਰਨਗੇ ਅਤੇ ਤਬਾਹ ਹੋਏ ਸ਼ਹਿਰਾਂ ਨੂੰ ਦੁਬਾਰਾ ਬਣਾਉਣਗੇ।

4“ਨਾ ਡਰੋ; ਕਿਉਂਕਿ ਤੁਹਾਨੂੰ ਲੱਜਿਆਵਾਨ ਨਹੀਂ ਹੋਣਾ ਪਵੇਗਾ, ਘਬਰਾਓ ਨਾ; ਕਿਉਂਕਿ ਤੁਸੀਂ ਦੁਬਾਰਾ ਸ਼ਰਮਿੰਦਾ ਨਹੀਂ ਹੋਵੋਗੇ। ਤੂੰ ਤਾਂ ਆਪਣੀ ਜੁਆਨੀ ਦੀ ਲਾਜ ਨੂੰ ਭੁੱਲ ਜਾਵੇਂਗੀ ਅਤੇ ਤੁਸੀਂ ਆਪਣੀ ਵਿਧਵਾ ਦੀ ਬਦਨਾਮੀ ਨੂੰ ਯਾਦ ਨਹੀਂ ਕਰੋਗੇ।

5ਤੇਰਾ ਪਤੀ ਤਾਂ ਤੇਰਾ ਕਰਤਾਰ ਹੈ, ਸੈਨਾਂ ਦਾ ਯਾਹਵੇਹ ਉਹ ਦਾ ਨਾਮ ਹੈ। ਉਹ ਤੇਰਾ ਛੁਡਾਉਣ ਵਾਲਾ ਇਸਰਾਏਲ ਦਾ ਪਵਿੱਤਰ ਪੁਰਖ ਹੈ; ਜੋ ਸਾਰੀ ਧਰਤੀ ਉੱਤੇ ਪਰਮੇਸ਼ਵਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

6ਯਾਹਵੇਹ ਨੇ ਤਾਂ ਤੈਨੂੰ ਤਿਆਗੀ ਹੋਈ ਅਤੇ ਆਤਮਾ ਵਿੱਚ ਸੋਗਣ ਇਸਤਰੀ ਵਾਂਗੂੰ ਬੁਲਾਇਆ, ਜੁਆਨੀ ਦੀ ਪਤਨੀ ਵਾਂਗੂੰ ਜਦ ਉਹ ਛੱਡੀ ਜਾਂਦੀ,” ਤੇਰਾ ਪਰਮੇਸ਼ਵਰ ਆਖਦਾ ਹੈ।

7“ਥੋੜ੍ਹੇ ਜਿਹੇ ਪਲ ਲਈ ਮੈਂ ਤੈਨੂੰ ਛੱਡ ਦਿੱਤਾ, ਪਰ ਮੈਂ ਡੂੰਘੀ ਰਹਿਮ ਨਾਲ ਤੈਨੂੰ ਵਾਪਸ ਲਿਆਵਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.