6ਯਾਹਵੇਹ ਨੇ ਤਾਂ ਤੈਨੂੰ ਤਿਆਗੀ ਹੋਈ ਅਤੇ ਆਤਮਾ ਵਿੱਚ ਸੋਗਣ ਇਸਤਰੀ ਵਾਂਗੂੰ ਬੁਲਾਇਆ, ਜੁਆਨੀ ਦੀ ਪਤਨੀ ਵਾਂਗੂੰ ਜਦ ਉਹ ਛੱਡੀ ਜਾਂਦੀ,” ਤੇਰਾ ਪਰਮੇਸ਼ਵਰ ਆਖਦਾ ਹੈ।
7“ਥੋੜ੍ਹੇ ਜਿਹੇ ਪਲ ਲਈ ਮੈਂ ਤੈਨੂੰ ਛੱਡ ਦਿੱਤਾ, ਪਰ ਮੈਂ ਡੂੰਘੀ ਰਹਿਮ ਨਾਲ ਤੈਨੂੰ ਵਾਪਸ ਲਿਆਵਾਂਗਾ।
8ਕ੍ਰੋਧ ਦੇ ਹੜ੍ਹ ਵਿੱਚ ਮੈਂ ਆਪਣਾ ਮੂੰਹ ਕੁਝ ਪਲਾਂ ਲਈ ਤੇਰੇ ਕੋਲੋਂ ਲੁਕਾ ਲਿਆ ਸੀ, ਪਰ ਹੁਣ ਸਦੀਪਕ ਦਯਾ ਨਾਲ ਮੈਂ ਤੇਰੇ ਉੱਤੇ ਰਹਮ ਕਰਾਂਗਾ, ਯਾਹਵੇਹ ਤੇਰਾ ਛੁਡਾਉਣ ਵਾਲਾ ਆਖਦਾ ਹੈ।
9“ਮੇਰੇ ਲਈ ਇਹ ਨੋਹ ਦੇ ਦਿਨਾਂ ਵਰਗਾ ਹੈ, ਜਦੋਂ ਮੈਂ ਸਹੁੰ ਖਾਧੀ ਸੀ ਕਿ ਨੋਹ ਦੇ ਪਾਣੀ ਧਰਤੀ ਨੂੰ ਕਦੇ ਵੀ ਨਹੀਂ ਢੱਕਣਗੇ। ਇਸ ਲਈ ਹੁਣ ਮੈਂ ਤੁਹਾਡੇ ਨਾਲ ਨਾਰਾਜ਼ ਨਾ ਹੋਣ ਦੀ ਸਹੁੰ ਖਾਧੀ ਹੈ, ਫੇਰ ਕਦੇ ਤੁਹਾਨੂੰ ਝਿੜਕਾਂਗਾ ਨਹੀਂ।
10ਭਾਵੇਂ ਪਰਬਤ ਜਾਂਦੇ ਰਹਿਣ ਤੇ ਅਤੇ ਟਿੱਲੇ ਹਿਲਾਏ ਜਾਣ, ਤਾਂ ਵੀ ਤੁਹਾਡੇ ਲਈ ਮੇਰਾ ਅਟੁੱਟ ਪਿਆਰ ਨਾ ਡੋਲੇਗਾ ਅਤੇ ਨਾ ਹੀ ਮੇਰਾ ਸ਼ਾਂਤੀ ਦਾ ਨੇਮ ਹਟਾਇਆ ਜਾਵੇਗਾ, ਅਤੇ ਨਾ ਹੀ ਮੇਰਾ ਸ਼ਾਂਤੀ ਦਾ ਇਕਰਾਰਨਾਮਾ ਹਟਾਇਆ ਜਾਵੇ,” ਇਹ ਯਾਹਵੇਹ ਕਹਿੰਦਾ ਹੈ, ਜੋ ਤੁਹਾਡੇ ਉੱਤੇ ਰਹਿਮ ਕਰਦਾ ਹੈ।