ਯਸ਼ਾਯਾਹ 54

“ਮੇਰੇ ਲਈ ਇਹ ਨੋਹ ਦੇ ਦਿਨਾਂ ਵਰਗਾ ਹੈ, ਜਦੋਂ ਮੈਂ ਸਹੁੰ ਖਾਧੀ ਸੀ ਕਿ ਨੋਹ ਦੇ ਪਾਣੀ ਧਰਤੀ ਨੂੰ ਕਦੇ ਵੀ ਨਹੀਂ ਢੱਕਣਗੇ। ਇਸ ਲਈ ਹੁਣ ਮੈਂ ਤੁਹਾਡੇ ਨਾਲ ਨਾਰਾਜ਼ ਨਾ ਹੋਣ ਦੀ ਸਹੁੰ ਖਾਧੀ ਹੈ, ਫੇਰ ਕਦੇ ਤੁਹਾਨੂੰ ਝਿੜਕਾਂਗਾ ਨਹੀਂ।

Isaiah 54:9 (UKJV) For this is as the waters of Noah unto me: for as I have sworn that the waters of Noah should no more go over the earth; so have I sworn that I would not be angry with you, nor rebuke you.

7“ਥੋੜ੍ਹੇ ਜਿਹੇ ਪਲ ਲਈ ਮੈਂ ਤੈਨੂੰ ਛੱਡ ਦਿੱਤਾ, ਪਰ ਮੈਂ ਡੂੰਘੀ ਰਹਿਮ ਨਾਲ ਤੈਨੂੰ ਵਾਪਸ ਲਿਆਵਾਂਗਾ।

8ਕ੍ਰੋਧ ਦੇ ਹੜ੍ਹ ਵਿੱਚ ਮੈਂ ਆਪਣਾ ਮੂੰਹ ਕੁਝ ਪਲਾਂ ਲਈ ਤੇਰੇ ਕੋਲੋਂ ਲੁਕਾ ਲਿਆ ਸੀ, ਪਰ ਹੁਣ ਸਦੀਪਕ ਦਯਾ ਨਾਲ ਮੈਂ ਤੇਰੇ ਉੱਤੇ ਰਹਮ ਕਰਾਂਗਾ, ਯਾਹਵੇਹ ਤੇਰਾ ਛੁਡਾਉਣ ਵਾਲਾ ਆਖਦਾ ਹੈ।

9“ਮੇਰੇ ਲਈ ਇਹ ਨੋਹ ਦੇ ਦਿਨਾਂ ਵਰਗਾ ਹੈ, ਜਦੋਂ ਮੈਂ ਸਹੁੰ ਖਾਧੀ ਸੀ ਕਿ ਨੋਹ ਦੇ ਪਾਣੀ ਧਰਤੀ ਨੂੰ ਕਦੇ ਵੀ ਨਹੀਂ ਢੱਕਣਗੇ। ਇਸ ਲਈ ਹੁਣ ਮੈਂ ਤੁਹਾਡੇ ਨਾਲ ਨਾਰਾਜ਼ ਨਾ ਹੋਣ ਦੀ ਸਹੁੰ ਖਾਧੀ ਹੈ, ਫੇਰ ਕਦੇ ਤੁਹਾਨੂੰ ਝਿੜਕਾਂਗਾ ਨਹੀਂ।

10ਭਾਵੇਂ ਪਰਬਤ ਜਾਂਦੇ ਰਹਿਣ ਤੇ ਅਤੇ ਟਿੱਲੇ ਹਿਲਾਏ ਜਾਣ, ਤਾਂ ਵੀ ਤੁਹਾਡੇ ਲਈ ਮੇਰਾ ਅਟੁੱਟ ਪਿਆਰ ਨਾ ਡੋਲੇਗਾ ਅਤੇ ਨਾ ਹੀ ਮੇਰਾ ਸ਼ਾਂਤੀ ਦਾ ਨੇਮ ਹਟਾਇਆ ਜਾਵੇਗਾ, ਅਤੇ ਨਾ ਹੀ ਮੇਰਾ ਸ਼ਾਂਤੀ ਦਾ ਇਕਰਾਰਨਾਮਾ ਹਟਾਇਆ ਜਾਵੇ,” ਇਹ ਯਾਹਵੇਹ ਕਹਿੰਦਾ ਹੈ, ਜੋ ਤੁਹਾਡੇ ਉੱਤੇ ਰਹਿਮ ਕਰਦਾ ਹੈ।

11“ਹੇ ਦੁਖਿਆਰੀਏ, ਅਨ੍ਹੇਰ ਦੀਏ ਮਾਰੀਏ ਹੋਈਏ, ਜਿਸ ਨੂੰ ਦਿਲਾਸਾ ਨਹੀਂ ਮਿਲਿਆ, ਵੇਖ, ਮੈਂ ਤੇਰੇ ਪੱਥਰਾਂ ਨੂੰ ਫ਼ੀਰੋਜ਼ਿਆਂ ਵਿੱਚ ਜੜ੍ਹਾਂਗਾ, ਅਤੇ ਤੇਰੀਆਂ ਨੀਂਹਾਂ ਨੂੰ ਨੀਲਮਾਂ ਨਾਲ ਧਰਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.