8ਕ੍ਰੋਧ ਦੇ ਹੜ੍ਹ ਵਿੱਚ ਮੈਂ ਆਪਣਾ ਮੂੰਹ ਕੁਝ ਪਲਾਂ ਲਈ ਤੇਰੇ ਕੋਲੋਂ ਲੁਕਾ ਲਿਆ ਸੀ, ਪਰ ਹੁਣ ਸਦੀਪਕ ਦਯਾ ਨਾਲ ਮੈਂ ਤੇਰੇ ਉੱਤੇ ਰਹਮ ਕਰਾਂਗਾ, ਯਾਹਵੇਹ ਤੇਰਾ ਛੁਡਾਉਣ ਵਾਲਾ ਆਖਦਾ ਹੈ।
9“ਮੇਰੇ ਲਈ ਇਹ ਨੋਹ ਦੇ ਦਿਨਾਂ ਵਰਗਾ ਹੈ, ਜਦੋਂ ਮੈਂ ਸਹੁੰ ਖਾਧੀ ਸੀ ਕਿ ਨੋਹ ਦੇ ਪਾਣੀ ਧਰਤੀ ਨੂੰ ਕਦੇ ਵੀ ਨਹੀਂ ਢੱਕਣਗੇ। ਇਸ ਲਈ ਹੁਣ ਮੈਂ ਤੁਹਾਡੇ ਨਾਲ ਨਾਰਾਜ਼ ਨਾ ਹੋਣ ਦੀ ਸਹੁੰ ਖਾਧੀ ਹੈ, ਫੇਰ ਕਦੇ ਤੁਹਾਨੂੰ ਝਿੜਕਾਂਗਾ ਨਹੀਂ।
10ਭਾਵੇਂ ਪਰਬਤ ਜਾਂਦੇ ਰਹਿਣ ਤੇ ਅਤੇ ਟਿੱਲੇ ਹਿਲਾਏ ਜਾਣ, ਤਾਂ ਵੀ ਤੁਹਾਡੇ ਲਈ ਮੇਰਾ ਅਟੁੱਟ ਪਿਆਰ ਨਾ ਡੋਲੇਗਾ ਅਤੇ ਨਾ ਹੀ ਮੇਰਾ ਸ਼ਾਂਤੀ ਦਾ ਨੇਮ ਹਟਾਇਆ ਜਾਵੇਗਾ, ਅਤੇ ਨਾ ਹੀ ਮੇਰਾ ਸ਼ਾਂਤੀ ਦਾ ਇਕਰਾਰਨਾਮਾ ਹਟਾਇਆ ਜਾਵੇ,” ਇਹ ਯਾਹਵੇਹ ਕਹਿੰਦਾ ਹੈ, ਜੋ ਤੁਹਾਡੇ ਉੱਤੇ ਰਹਿਮ ਕਰਦਾ ਹੈ।
11“ਹੇ ਦੁਖਿਆਰੀਏ, ਅਨ੍ਹੇਰ ਦੀਏ ਮਾਰੀਏ ਹੋਈਏ, ਜਿਸ ਨੂੰ ਦਿਲਾਸਾ ਨਹੀਂ ਮਿਲਿਆ, ਵੇਖ, ਮੈਂ ਤੇਰੇ ਪੱਥਰਾਂ ਨੂੰ ਫ਼ੀਰੋਜ਼ਿਆਂ ਵਿੱਚ ਜੜ੍ਹਾਂਗਾ, ਅਤੇ ਤੇਰੀਆਂ ਨੀਂਹਾਂ ਨੂੰ ਨੀਲਮਾਂ ਨਾਲ ਧਰਾਂਗਾ।
12ਮੈਂ ਤੇਰੇ ਕਲਸਾਂ ਨੂੰ ਲਾਲਾਂ ਨਾਲ, ਤੇਰੇ ਫਾਟਕਾਂ ਨੂੰ ਜਵਾਹਰਾਤ ਨਾਲ, ਅਤੇ ਤੇਰੇ ਸਾਰੇ ਗੜ੍ਹਾਂ ਨੂੰ ਬਹੁਮੁੱਲੇ ਪੱਥਰਾਂ ਨਾਲ ਬਣਾਵਾਂਗਾ।