1“ਤੁਸੀਂ ਜਿਹੜੇ ਸਾਰੇ ਪਿਆਸੇ ਹੋ, ਆਓ ਪਾਣੀ ਵੱਲ ਆਓ; ਅਤੇ ਤੁਸੀਂ ਜਿਨ੍ਹਾਂ ਕੋਲ ਪੈਸੇ ਨਹੀਂ ਹਨ, ਆਓ, ਖਰੀਦੋ ਅਤੇ ਖਾਓ! ਆਓ, ਦਾਖ਼ਰਸ ਅਤੇ ਦੁੱਧ ਖਰੀਦੋ ਬਿਨਾਂ ਪੈਸੇ ਅਤੇ ਬਿਨਾਂ ਖਰਚੇ।
2ਜਿਹੜੀ ਰੋਟੀ ਨਹੀਂ, ਉਹ ਦੇ ਲਈ ਤੁਸੀਂ ਆਪਣੀ ਚਾਂਦੀ ਅਤੇ ਜਿਹੜੀ ਚੀਜ਼ ਰਜਾਉਂਦੀ ਨਹੀਂ ਉਹ ਦੇ ਲਈ ਆਪਣੀ ਮਿਹਨਤ ਕਿਉਂ ਖਰਚਦੇ ਹੋ? ਧਿਆਨ ਨਾਲ ਮੇਰੀ ਸੁਣੋ ਅਤੇ ਚੰਗਾ ਖਾਓ, ਤੁਹਾਡਾ ਜੀ ਚਿਕਨਾਈ ਨਾਲ ਤ੍ਰਿਪਤ ਹੋ ਜਾਵੇ।
3ਕੰਨ ਲਾਓ ਅਤੇ ਮੇਰੇ ਕੋਲ ਆਓ; ਸੁਣੋ ਤਾਂ ਜੋ ਤੁਸੀਂ ਜੀਉਂਦੇ ਰਹੋ। ਮੈਂ ਤੁਹਾਡੇ ਨਾਲ ਇੱਕ ਨੇਮ ਬੰਨ੍ਹਾਂਗਾ, ਮੇਰੇ ਵਫ਼ਾਦਾਰ ਪਿਆਰ ਨੇ ਦਾਵੀਦ ਨਾਲ ਵਾਅਦਾ ਕੀਤਾ ਸੀ।