15ਜੇ ਕੋਈ ਤੁਹਾਡੇ ਉੱਤੇ ਹਮਲਾ ਕਰੇ, ਤਾਂ ਇਹ ਮੇਰਾ ਕੰਮ ਨਹੀਂ ਹੋਵੇਗਾ; ਜੋ ਵੀ ਤੇਰੇ ਤੇ ਹਮਲਾ ਕਰਦਾ ਹੈ ਉਹ ਤੇਰੇ ਕਾਰਨ ਡਿੱਗੇਗਾ।
16“ਵੇਖੋ, ਇਹ ਮੈਂ ਹੀ ਹਾਂ ਜਿਸਨੇ ਲੁਹਾਰ ਨੂੰ ਬਣਾਇਆ ਹੈ, ਜੋ ਕੋਲਿਆਂ ਦੀ ਅੱਗ ਧੌਂਕਦਾ ਹੈ ਅਤੇ ਆਪਣੇ ਕੰਮ ਲਈ ਇੱਕ ਹਥਿਆਰ ਤਿਆਰ ਕਰਦਾ ਹੈ। ਅਤੇ ਇਹ ਮੈਂ ਹਾਂ ਜਿਸ ਨੇ ਤਬਾਹੀ ਮਚਾਉਣ ਲਈ ਵਿਨਾਸ਼ਕਾਰੀ ਨੂੰ ਬਣਾਇਆ ਹੈ;
17ਹਰੇਕ ਹਥਿਆਰ ਜੋ ਤੇਰੇ ਵਿਰੁੱਧ ਬਣਾਇਆ ਜਾਵੇ ਨਿਕੰਮਾ ਹੋਵੇਗਾ, ਹਰੇਕ ਜੀਭ ਜੋ ਤੇਰੇ ਵਿਰੁੱਧ ਨਿਆਂ ਲਈ ਉੱਠੇ, ਤੂੰ ਉਸ ਨੂੰ ਦੋਸ਼ੀ ਠਹਿਰਾਵੇਂਗੀ ਇਹ ਯਾਹਵੇਹ ਦੇ ਦਾਸਾਂ ਦਾ ਅਧਿਕਾਰ ਹੈ, ਅਤੇ ਉਹ ਮੇਰੇ ਕਾਰਨ ਧਰਮੀ ਠਹਿਰਨਗੇ, ਯਾਹਵੇਹ ਦਾ ਵਾਕ ਹੈ।