3ਕੰਨ ਲਾਓ ਅਤੇ ਮੇਰੇ ਕੋਲ ਆਓ; ਸੁਣੋ ਤਾਂ ਜੋ ਤੁਸੀਂ ਜੀਉਂਦੇ ਰਹੋ। ਮੈਂ ਤੁਹਾਡੇ ਨਾਲ ਇੱਕ ਨੇਮ ਬੰਨ੍ਹਾਂਗਾ, ਮੇਰੇ ਵਫ਼ਾਦਾਰ ਪਿਆਰ ਨੇ ਦਾਵੀਦ ਨਾਲ ਵਾਅਦਾ ਕੀਤਾ ਸੀ।
4ਵੇਖੋ, ਮੈਂ ਉਹ ਨੂੰ ਲੋਕਾਂ ਲਈ ਗਵਾਹ, ਲੋਕਾਂ ਦਾ ਹਾਕਮ ਅਤੇ ਸੈਨਾਪਤੀ ਬਣਾਇਆ ਹੈ।
5ਵੇਖ, ਤੂੰ ਇੱਕ ਕੌਮ ਨੂੰ ਸੱਦੇਂਗਾ ਜਿਸ ਨੂੰ ਤੂੰ ਨਹੀਂ ਜਾਣਦਾ, ਅਤੇ ਅਜਿਹੀਆਂ ਕੌਮਾਂ ਨੂੰ ਜੋ ਤੈਨੂੰ ਨਹੀਂ ਜਾਣਦੀਆਂ, ਤੇਰੇ ਕੋਲ ਭੱਜੀਆਂ ਆਉਣਗੀਆਂ, ਇਹ ਯਾਹਵੇਹ ਤੇਰੇ ਪਰਮੇਸ਼ਵਰ ਅਤੇ ਇਸਰਾਏਲ ਦੇ ਪਵਿੱਤਰ ਪੁਰਖ ਦੇ ਕਾਰਨ ਹੋਵੇਗਾ, ਜਿਸ ਨੇ ਤੈਨੂੰ ਸ਼ੋਭਾਮਾਨ ਕੀਤਾ ਹੈ।”
6ਯਾਹਵੇਹ ਨੂੰ ਭਾਲੋ ਜਦੋਂ ਤੱਕ ਉਹ ਮਿਲ ਜਾਵੇ; ਉਸ ਨੂੰ ਪੁਕਾਰੋ ਜਦ ਤੱਕ ਉਹ ਨੇੜੇ ਹੈ।
7ਦੁਸ਼ਟ ਆਪਣੇ ਰਾਹਾਂ ਨੂੰ ਛੱਡ ਦੇਣ, ਅਤੇ ਕੁਧਰਮੀ ਆਪਣੇ ਵਿਚਾਰਾਂ ਨੂੰ ਤਿਆਗ ਦੇਣ। ਉਨ੍ਹਾਂ ਨੂੰ ਯਾਹਵੇਹ ਵੱਲ ਮੁੜਨ ਦਿਓ, ਅਤੇ ਉਹ ਉਨ੍ਹਾਂ ਉੱਤੇ ਮਿਹਰ ਕਰੇਗਾ, ਅਤੇ ਸਾਡੇ ਪਰਮੇਸ਼ਵਰ ਵੱਲ, ਕਿਉਂਕਿ ਉਹ ਖੁੱਲ੍ਹ ਕੇ ਮਾਫ਼ ਕਰੇਗਾ।