ਯਸ਼ਾਯਾਹ 56

ਮੁਬਾਰਕ ਹੈ ਉਹ ਮਨੁੱਖ ਜਿਹੜਾ ਅਜਿਹਾ ਕਰਦਾ ਹੈ, ਉਹ ਜਿਹੜਾ ਇਸ ਨੂੰ ਫੜੀ ਰੱਖਦਾ ਹੈ, ਜਿਹੜਾ ਇਸ ਨੂੰ ਸੰਭਾਲਦਾ ਹੈ। ਜੋ ਸਬਤ ਨੂੰ ਅਪਵਿੱਤਰ ਕੀਤੇ ਬਿਨਾਂ ਮੰਨਦਾ ਹੈ, ਅਤੇ ਆਪਣੇ ਹੱਥਾਂ ਨੂੰ ਕਿਸੇ ਵੀ ਬੁਰਾਈ ਤੋਂ ਰੋਕਦਾ ਹੈ।”

Isaiah 56:2 (UKJV) Blessed is the man that does this, and the son of man that lays hold on it; that keeps the sabbath from polluting it, and keeps his hand from doing any evil.

1ਯਾਹਵੇਹ ਆਖਦਾ ਹੈ: “ਇਨਸਾਫ਼ ਨੂੰ ਕਾਇਮ ਰੱਖੋ ਅਤੇ ਜੋ ਸਹੀ ਹੈ ਉਹ ਕਰੋ, ਕਿਉਂਕਿ ਮੇਰੀ ਮੁਕਤੀ ਨੇੜੇ ਹੈ ਅਤੇ ਮੇਰੀ ਧਾਰਮਿਕਤਾ ਛੇਤੀ ਹੀ ਪ੍ਰਗਟ ਹੋਵੇਗੀ।

2ਮੁਬਾਰਕ ਹੈ ਉਹ ਮਨੁੱਖ ਜਿਹੜਾ ਅਜਿਹਾ ਕਰਦਾ ਹੈ, ਉਹ ਜਿਹੜਾ ਇਸ ਨੂੰ ਫੜੀ ਰੱਖਦਾ ਹੈ, ਜਿਹੜਾ ਇਸ ਨੂੰ ਸੰਭਾਲਦਾ ਹੈ। ਜੋ ਸਬਤ ਨੂੰ ਅਪਵਿੱਤਰ ਕੀਤੇ ਬਿਨਾਂ ਮੰਨਦਾ ਹੈ, ਅਤੇ ਆਪਣੇ ਹੱਥਾਂ ਨੂੰ ਕਿਸੇ ਵੀ ਬੁਰਾਈ ਤੋਂ ਰੋਕਦਾ ਹੈ।”

3ਕੋਈ ਵੀ ਪਰਦੇਸੀ ਜਿਹੜਾ ਯਾਹਵੇਹ ਨਾਲ ਬੰਨ੍ਹਿਆ ਹੋਇਆ ਹੈ ਇਹ ਨਾ ਆਖੇ, “ਯਾਹਵੇਹ ਜ਼ਰੂਰ ਮੈਨੂੰ ਆਪਣੇ ਲੋਕਾਂ ਵਿੱਚੋਂ ਕੱਢ ਦੇਵੇਗਾ।” ਅਤੇ ਕੋਈ ਖੁਸਰਾ ਸ਼ਿਕਾਇਤ ਨਾ ਕਰੇ, “ਮੈਂ ਸਿਰਫ ਇੱਕ ਸੁੱਕਾ ਰੁੱਖ ਹਾਂ।”

4ਕਿਉਂਕਿ ਯਾਹਵੇਹ ਇਹ ਆਖਦਾ ਹੈ: “ਉਨ੍ਹਾਂ ਖੁਸਰਿਆਂ ਨੂੰ ਜਿਹੜੇ ਮੇਰੇ ਸਬਤਾਂ ਦੀ ਪਾਲਨਾ ਕਰਦੇ ਹਨ, ਜੋ ਮੈਨੂੰ ਚੰਗਾ ਲੱਗਦਾ ਹੈ, ਅਤੇ ਮੇਰੇ ਨੇਮ ਨੂੰ ਫੜ੍ਹੀ ਰੱਖਦੇ ਹਨ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.