ਯਸ਼ਾਯਾਹ 56

ਕਿਉਂਕਿ ਯਾਹਵੇਹ ਇਹ ਆਖਦਾ ਹੈ: “ਉਨ੍ਹਾਂ ਖੁਸਰਿਆਂ ਨੂੰ ਜਿਹੜੇ ਮੇਰੇ ਸਬਤਾਂ ਦੀ ਪਾਲਨਾ ਕਰਦੇ ਹਨ, ਜੋ ਮੈਨੂੰ ਚੰਗਾ ਲੱਗਦਾ ਹੈ, ਅਤੇ ਮੇਰੇ ਨੇਮ ਨੂੰ ਫੜ੍ਹੀ ਰੱਖਦੇ ਹਨ,

Isaiah 56:4 (UKJV) For thus says the LORD unto the eunuchs that keep my sabbaths, and choose the things that please me, and take hold of my covenant;

2ਮੁਬਾਰਕ ਹੈ ਉਹ ਮਨੁੱਖ ਜਿਹੜਾ ਅਜਿਹਾ ਕਰਦਾ ਹੈ, ਉਹ ਜਿਹੜਾ ਇਸ ਨੂੰ ਫੜੀ ਰੱਖਦਾ ਹੈ, ਜਿਹੜਾ ਇਸ ਨੂੰ ਸੰਭਾਲਦਾ ਹੈ। ਜੋ ਸਬਤ ਨੂੰ ਅਪਵਿੱਤਰ ਕੀਤੇ ਬਿਨਾਂ ਮੰਨਦਾ ਹੈ, ਅਤੇ ਆਪਣੇ ਹੱਥਾਂ ਨੂੰ ਕਿਸੇ ਵੀ ਬੁਰਾਈ ਤੋਂ ਰੋਕਦਾ ਹੈ।”

3ਕੋਈ ਵੀ ਪਰਦੇਸੀ ਜਿਹੜਾ ਯਾਹਵੇਹ ਨਾਲ ਬੰਨ੍ਹਿਆ ਹੋਇਆ ਹੈ ਇਹ ਨਾ ਆਖੇ, “ਯਾਹਵੇਹ ਜ਼ਰੂਰ ਮੈਨੂੰ ਆਪਣੇ ਲੋਕਾਂ ਵਿੱਚੋਂ ਕੱਢ ਦੇਵੇਗਾ।” ਅਤੇ ਕੋਈ ਖੁਸਰਾ ਸ਼ਿਕਾਇਤ ਨਾ ਕਰੇ, “ਮੈਂ ਸਿਰਫ ਇੱਕ ਸੁੱਕਾ ਰੁੱਖ ਹਾਂ।”

4ਕਿਉਂਕਿ ਯਾਹਵੇਹ ਇਹ ਆਖਦਾ ਹੈ: “ਉਨ੍ਹਾਂ ਖੁਸਰਿਆਂ ਨੂੰ ਜਿਹੜੇ ਮੇਰੇ ਸਬਤਾਂ ਦੀ ਪਾਲਨਾ ਕਰਦੇ ਹਨ, ਜੋ ਮੈਨੂੰ ਚੰਗਾ ਲੱਗਦਾ ਹੈ, ਅਤੇ ਮੇਰੇ ਨੇਮ ਨੂੰ ਫੜ੍ਹੀ ਰੱਖਦੇ ਹਨ,

5ਮੈਂ ਉਨ੍ਹਾਂ ਨੂੰ ਆਪਣੇ ਘਰ ਵਿੱਚ ਅਤੇ ਆਪਣੀਆਂ ਕੰਧਾਂ ਦੇ ਅੰਦਰ, ਇੱਕ ਯਾਦਗਾਰ ਅਤੇ ਇੱਕ ਨਾਮ ਦਿਆਂਗਾ ਜੋ ਪੁੱਤਰਾਂ ਅਤੇ ਧੀਆਂ ਨਾਲੋਂ ਵੀ ਉੱਤਮ ਹੈ। ਮੈਂ ਉਨ੍ਹਾਂ ਨੂੰ ਇੱਕ ਸਦੀਪਕ ਨਾਮ ਦਿਆਂਗਾ ਜੋ ਸਦਾ ਕਾਇਮ ਰਹੇਗਾ।

6ਅਤੇ ਉਹ ਪਰਦੇਸੀ ਜਿਨ੍ਹਾਂ ਨੇ ਆਪਣੇ ਆਪ ਨੂੰ ਯਾਹਵੇਹ ਨਾਲ ਬੰਨਿਆ ਹੈ, ਕਿ ਉਹ ਉਸ ਦੀ ਸੇਵਾ ਕਰਨ, ਯਾਹਵੇਹ ਦੇ ਨਾਮ ਨੂੰ ਪਿਆਰ ਕਰਨ, ਅਤੇ ਉਸ ਦੇ ਸੇਵਕ ਹੋਣ, ਯਾਹਵੇਹ ਦੇ ਨਾਮ ਨੂੰ ਪਿਆਰ ਕਰਨਾ, ਅਤੇ ਉਸ ਦੇ ਸੇਵਕ ਬਣਨਾ, ਉਹ ਸਾਰੇ ਜੋ ਸਬਤ ਨੂੰ ਅਪਵਿੱਤਰ ਕੀਤੇ ਬਿਨਾਂ ਮੰਨਦੇ ਹਨ ਅਤੇ ਜੋ ਮੇਰੇ ਨੇਮ ਨੂੰ ਫੜੀ ਰੱਖਦੇ ਹਨ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.