ਯਸ਼ਾਯਾਹ 56

ਅਤੇ ਉਹ ਪਰਦੇਸੀ ਜਿਨ੍ਹਾਂ ਨੇ ਆਪਣੇ ਆਪ ਨੂੰ ਯਾਹਵੇਹ ਨਾਲ ਬੰਨਿਆ ਹੈ, ਕਿ ਉਹ ਉਸ ਦੀ ਸੇਵਾ ਕਰਨ, ਯਾਹਵੇਹ ਦੇ ਨਾਮ ਨੂੰ ਪਿਆਰ ਕਰਨ, ਅਤੇ ਉਸ ਦੇ ਸੇਵਕ ਹੋਣ, ਯਾਹਵੇਹ ਦੇ ਨਾਮ ਨੂੰ ਪਿਆਰ ਕਰਨਾ, ਅਤੇ ਉਸ ਦੇ ਸੇਵਕ ਬਣਨਾ, ਉਹ ਸਾਰੇ ਜੋ ਸਬਤ ਨੂੰ ਅਪਵਿੱਤਰ ਕੀਤੇ ਬਿਨਾਂ ਮੰਨਦੇ ਹਨ ਅਤੇ ਜੋ ਮੇਰੇ ਨੇਮ ਨੂੰ ਫੜੀ ਰੱਖਦੇ ਹਨ,

Isaiah 56:6 (UKJV) Also the sons of the stranger, that join themselves to the LORD, to serve him, and to love the name of the LORD, to be his servants, every one that keeps the sabbath from polluting it, and takes hold of my covenant;

4ਕਿਉਂਕਿ ਯਾਹਵੇਹ ਇਹ ਆਖਦਾ ਹੈ: “ਉਨ੍ਹਾਂ ਖੁਸਰਿਆਂ ਨੂੰ ਜਿਹੜੇ ਮੇਰੇ ਸਬਤਾਂ ਦੀ ਪਾਲਨਾ ਕਰਦੇ ਹਨ, ਜੋ ਮੈਨੂੰ ਚੰਗਾ ਲੱਗਦਾ ਹੈ, ਅਤੇ ਮੇਰੇ ਨੇਮ ਨੂੰ ਫੜ੍ਹੀ ਰੱਖਦੇ ਹਨ,

5ਮੈਂ ਉਨ੍ਹਾਂ ਨੂੰ ਆਪਣੇ ਘਰ ਵਿੱਚ ਅਤੇ ਆਪਣੀਆਂ ਕੰਧਾਂ ਦੇ ਅੰਦਰ, ਇੱਕ ਯਾਦਗਾਰ ਅਤੇ ਇੱਕ ਨਾਮ ਦਿਆਂਗਾ ਜੋ ਪੁੱਤਰਾਂ ਅਤੇ ਧੀਆਂ ਨਾਲੋਂ ਵੀ ਉੱਤਮ ਹੈ। ਮੈਂ ਉਨ੍ਹਾਂ ਨੂੰ ਇੱਕ ਸਦੀਪਕ ਨਾਮ ਦਿਆਂਗਾ ਜੋ ਸਦਾ ਕਾਇਮ ਰਹੇਗਾ।

6ਅਤੇ ਉਹ ਪਰਦੇਸੀ ਜਿਨ੍ਹਾਂ ਨੇ ਆਪਣੇ ਆਪ ਨੂੰ ਯਾਹਵੇਹ ਨਾਲ ਬੰਨਿਆ ਹੈ, ਕਿ ਉਹ ਉਸ ਦੀ ਸੇਵਾ ਕਰਨ, ਯਾਹਵੇਹ ਦੇ ਨਾਮ ਨੂੰ ਪਿਆਰ ਕਰਨ, ਅਤੇ ਉਸ ਦੇ ਸੇਵਕ ਹੋਣ, ਯਾਹਵੇਹ ਦੇ ਨਾਮ ਨੂੰ ਪਿਆਰ ਕਰਨਾ, ਅਤੇ ਉਸ ਦੇ ਸੇਵਕ ਬਣਨਾ, ਉਹ ਸਾਰੇ ਜੋ ਸਬਤ ਨੂੰ ਅਪਵਿੱਤਰ ਕੀਤੇ ਬਿਨਾਂ ਮੰਨਦੇ ਹਨ ਅਤੇ ਜੋ ਮੇਰੇ ਨੇਮ ਨੂੰ ਫੜੀ ਰੱਖਦੇ ਹਨ,

7ਮੈਂ ਇਨ੍ਹਾਂ ਨੂੰ ਆਪਣੇ ਪਵਿੱਤਰ ਪਰਬਤ ਉੱਤੇ ਲਿਆਵਾਂਗਾ ਅਤੇ ਉਨ੍ਹਾਂ ਨੂੰ ਆਪਣੇ ਪ੍ਰਾਰਥਨਾ ਦੇ ਘਰ ਵਿੱਚ ਅਨੰਦ ਦਿਆਂਗਾ। ਉਨ੍ਹਾਂ ਦੀਆਂ ਹੋਮ ਦੀਆਂ ਭੇਟਾਂ ਅਤੇ ਬਲੀਆਂ ਮੇਰੀ ਜਗਵੇਦੀ ਉੱਤੇ ਸਵੀਕਾਰ ਕੀਤੀਆਂ ਜਾਣਗੀਆਂ। ਅਤੇ ਮੇਰਾ ਘਰ ਸਾਰੀਆਂ ਕੌਮਾਂ ਦੇ ਲਈ ਪ੍ਰਾਰਥਨਾ ਦਾ ਘਰ ਕਹਾਵੇਗਾ।”

8ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ, ਉਹ ਜਿਹੜਾ ਇਸਰਾਏਲ ਦੇ ਗ਼ੁਲਾਮਾਂ ਨੂੰ ਇਕੱਠਾ ਕਰਦਾ ਹੈ: “ਮੈਂ ਹੋਰਨਾਂ ਨੂੰ ਉਹ ਦੇ ਕੋਲ ਉਨ੍ਹਾਂ ਇਕੱਠਿਆਂ ਹੋਇਆਂ ਦੇ ਨਾਲ ਇਕੱਠਾ ਕਰਾਂਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.