1ਯਾਹਵੇਹ ਆਖਦਾ ਹੈ: “ਇਨਸਾਫ਼ ਨੂੰ ਕਾਇਮ ਰੱਖੋ ਅਤੇ ਜੋ ਸਹੀ ਹੈ ਉਹ ਕਰੋ, ਕਿਉਂਕਿ ਮੇਰੀ ਮੁਕਤੀ ਨੇੜੇ ਹੈ ਅਤੇ ਮੇਰੀ ਧਾਰਮਿਕਤਾ ਛੇਤੀ ਹੀ ਪ੍ਰਗਟ ਹੋਵੇਗੀ।
2ਮੁਬਾਰਕ ਹੈ ਉਹ ਮਨੁੱਖ ਜਿਹੜਾ ਅਜਿਹਾ ਕਰਦਾ ਹੈ, ਉਹ ਜਿਹੜਾ ਇਸ ਨੂੰ ਫੜੀ ਰੱਖਦਾ ਹੈ, ਜਿਹੜਾ ਇਸ ਨੂੰ ਸੰਭਾਲਦਾ ਹੈ। ਜੋ ਸਬਤ ਨੂੰ ਅਪਵਿੱਤਰ ਕੀਤੇ ਬਿਨਾਂ ਮੰਨਦਾ ਹੈ, ਅਤੇ ਆਪਣੇ ਹੱਥਾਂ ਨੂੰ ਕਿਸੇ ਵੀ ਬੁਰਾਈ ਤੋਂ ਰੋਕਦਾ ਹੈ।”
3ਕੋਈ ਵੀ ਪਰਦੇਸੀ ਜਿਹੜਾ ਯਾਹਵੇਹ ਨਾਲ ਬੰਨ੍ਹਿਆ ਹੋਇਆ ਹੈ ਇਹ ਨਾ ਆਖੇ, “ਯਾਹਵੇਹ ਜ਼ਰੂਰ ਮੈਨੂੰ ਆਪਣੇ ਲੋਕਾਂ ਵਿੱਚੋਂ ਕੱਢ ਦੇਵੇਗਾ।” ਅਤੇ ਕੋਈ ਖੁਸਰਾ ਸ਼ਿਕਾਇਤ ਨਾ ਕਰੇ, “ਮੈਂ ਸਿਰਫ ਇੱਕ ਸੁੱਕਾ ਰੁੱਖ ਹਾਂ।”