ਯਸ਼ਾਯਾਹ 57

ਮੈਂ ਉਨ੍ਹਾਂ ਦੇ ਪਾਪੀ ਲਾਲਚ ਤੋਂ ਗੁੱਸੇ ਸੀ; ਮੈਂ ਉਨ੍ਹਾਂ ਨੂੰ ਸਜ਼ਾ ਦਿੱਤੀ, ਅਤੇ ਕ੍ਰੋਧ ਵਿੱਚ ਆਪਣਾ ਮੂੰਹ ਲੁਕਾਇਆ, ਤਾਂ ਵੀ ਉਹ ਆਪਣੀ ਮਰਜ਼ੀ ਨਾਲ ਚੱਲਦੇ ਰਹੇ।

Isaiah 57:17 (UKJV) For the iniquity of his covetousness was I angry, and stroke him: I hid me, and was angry, and he went on perversely in the way of his heart.

15ਕਿਉਂ ਜੋ ਉੱਚਾ ਅਤੇ ਉੱਚਾ ਪੁਰਖ ਇਹ ਆਖਦਾ ਹੈ, ਉਹ ਜਿਹੜਾ ਸਦਾ ਲਈ ਜੀਉਂਦਾ ਹੈ, ਜਿਸ ਦਾ ਨਾਮ ਪਵਿੱਤਰ ਹੈ: “ਮੈਂ ਉੱਚੇ ਅਤੇ ਪਵਿੱਤਰ ਸਥਾਨ ਵਿੱਚ ਰਹਿੰਦਾ ਹਾਂ, ਪਰ ਪਛਤਾਉਣ ਵਾਲੇ ਦੇ ਨਾਲ ਵੀ ਅਤੇ ਨੀਚ ਆਤਮਾ ਵਿੱਚ, ਦੀਨਾਂ ਦੀ ਆਤਮਾ ਨੂੰ ਸੁਰਜੀਤ ਕਰਨ ਲਈ,

16ਮੈਂ ਸਦਾ ਲਈ ਉਨ੍ਹਾਂ ਉੱਤੇ ਦੋਸ਼ ਨਹੀਂ ਲਵਾਂਗਾ, ਨਾ ਮੈਂ ਸਦਾ ਗੁੱਸੇ ਰਹਾਂਗਾ, ਕਿਉਂਕਿ ਤਦ ਉਹ ਮੇਰੇ ਕਾਰਨ ਬੇਹੋਸ਼ ਹੋ ਜਾਣਗੇ, ਉਹ ਲੋਕ ਜਿਨ੍ਹਾਂ ਨੂੰ ਮੈਂ ਬਣਾਇਆ ਹੈ।

17ਮੈਂ ਉਨ੍ਹਾਂ ਦੇ ਪਾਪੀ ਲਾਲਚ ਤੋਂ ਗੁੱਸੇ ਸੀ; ਮੈਂ ਉਨ੍ਹਾਂ ਨੂੰ ਸਜ਼ਾ ਦਿੱਤੀ, ਅਤੇ ਕ੍ਰੋਧ ਵਿੱਚ ਆਪਣਾ ਮੂੰਹ ਲੁਕਾਇਆ, ਤਾਂ ਵੀ ਉਹ ਆਪਣੀ ਮਰਜ਼ੀ ਨਾਲ ਚੱਲਦੇ ਰਹੇ।

18ਮੈਂ ਉਨ੍ਹਾਂ ਦੇ ਰਾਹ ਵੇਖੇ ਹਨ, ਪਰ ਮੈਂ ਉਨ੍ਹਾਂ ਨੂੰ ਚੰਗਾ ਕਰਾਂਗਾ। ਮੈਂ ਉਨ੍ਹਾਂ ਦੀ ਅਗਵਾਈ ਕਰਾਂਗਾ ਅਤੇ ਇਸਰਾਏਲ ਦੇ ਸੋਗ ਕਰਨ ਵਾਲਿਆਂ ਨੂੰ ਦਿਲਾਸਾ ਦੇਵਾਂਗਾ,

19ਆਪਣੇ ਬੁੱਲ੍ਹਾਂ ਉੱਤੇ ਉਸਤਤ ਪੈਦਾ ਕਰਦੇ ਹਨ। ਸ਼ਾਂਤੀ, ਸ਼ਾਂਤੀ, ਦੂਰ ਅਤੇ ਨੇੜੇ ਦੇ ਲੋਕਾਂ ਨੂੰ, ਯਾਹਵੇਹ ਆਖਦਾ ਹੈ, ਅਤੇ ਮੈਂ ਉਨ੍ਹਾਂ ਨੂੰ ਚੰਗਾ ਕਰਾਂਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.