ਯਸ਼ਾਯਾਹ 57

ਕਿਉਂ ਜੋ ਉੱਚਾ ਅਤੇ ਉੱਚਾ ਪੁਰਖ ਇਹ ਆਖਦਾ ਹੈ, ਉਹ ਜਿਹੜਾ ਸਦਾ ਲਈ ਜੀਉਂਦਾ ਹੈ, ਜਿਸ ਦਾ ਨਾਮ ਪਵਿੱਤਰ ਹੈ: “ਮੈਂ ਉੱਚੇ ਅਤੇ ਪਵਿੱਤਰ ਸਥਾਨ ਵਿੱਚ ਰਹਿੰਦਾ ਹਾਂ, ਪਰ ਪਛਤਾਉਣ ਵਾਲੇ ਦੇ ਨਾਲ ਵੀ ਅਤੇ ਨੀਚ ਆਤਮਾ ਵਿੱਚ, ਦੀਨਾਂ ਦੀ ਆਤਮਾ ਨੂੰ ਸੁਰਜੀਤ ਕਰਨ ਲਈ,

Isaiah 57:15 (UKJV) For thus says the high and lofty One that inhabits eternity, whose name is Holy; I dwell in the high and holy place, with him also that is of a contrite and humble spirit, to revive the spirit of the humble, and to revive the heart of the contrite ones.

13ਜਦੋਂ ਤੁਸੀਂ ਮਦਦ ਲਈ ਪੁਕਾਰਦੇ ਹੋ, ਤੁਹਾਡੀਆਂ ਮੂਰਤੀਆਂ ਦਾ ਭੰਡਾਰ ਤੁਹਾਨੂੰ ਬਚਾ ਲਵੇ! ਹਵਾ ਉਨ੍ਹਾਂ ਸਾਰਿਆਂ ਨੂੰ ਉਡਾ ਦੇਵੇਗੀ, ਇੱਕ ਸਾਹ ਹੀ ਉਨ੍ਹਾਂ ਨੂੰ ਉਡਾ ਦੇਵੇਗਾ, ਪਰ ਜੋ ਕੋਈ ਮੇਰੇ ਵਿੱਚ ਪਨਾਹ ਲੈਂਦਾ ਹੈ। ਉਹ ਦਾ ਵਾਰਸ ਹੋਵੇਗਾ, ਅਤੇ ਮੇਰੇ ਪਵਿੱਤਰ ਪਰਬਤ ਦਾ ਮਾਲਕ ਬਣੋ।”

14ਅਤੇ ਇਹ ਕਿਹਾ ਜਾਵੇਗਾ: “ਭਰਤੀ ਪਾਓ, ਭਰਤੀ, ਸੜਕ ਤਿਆਰ ਕਰੋ! ਰਸਤੇ ਵਿੱਚੋਂ ਰੁਕਾਵਟਾਂ ਨੂੰ ਦੂਰ ਕਰੋ।”

15ਕਿਉਂ ਜੋ ਉੱਚਾ ਅਤੇ ਉੱਚਾ ਪੁਰਖ ਇਹ ਆਖਦਾ ਹੈ, ਉਹ ਜਿਹੜਾ ਸਦਾ ਲਈ ਜੀਉਂਦਾ ਹੈ, ਜਿਸ ਦਾ ਨਾਮ ਪਵਿੱਤਰ ਹੈ: “ਮੈਂ ਉੱਚੇ ਅਤੇ ਪਵਿੱਤਰ ਸਥਾਨ ਵਿੱਚ ਰਹਿੰਦਾ ਹਾਂ, ਪਰ ਪਛਤਾਉਣ ਵਾਲੇ ਦੇ ਨਾਲ ਵੀ ਅਤੇ ਨੀਚ ਆਤਮਾ ਵਿੱਚ, ਦੀਨਾਂ ਦੀ ਆਤਮਾ ਨੂੰ ਸੁਰਜੀਤ ਕਰਨ ਲਈ,

16ਮੈਂ ਸਦਾ ਲਈ ਉਨ੍ਹਾਂ ਉੱਤੇ ਦੋਸ਼ ਨਹੀਂ ਲਵਾਂਗਾ, ਨਾ ਮੈਂ ਸਦਾ ਗੁੱਸੇ ਰਹਾਂਗਾ, ਕਿਉਂਕਿ ਤਦ ਉਹ ਮੇਰੇ ਕਾਰਨ ਬੇਹੋਸ਼ ਹੋ ਜਾਣਗੇ, ਉਹ ਲੋਕ ਜਿਨ੍ਹਾਂ ਨੂੰ ਮੈਂ ਬਣਾਇਆ ਹੈ।

17ਮੈਂ ਉਨ੍ਹਾਂ ਦੇ ਪਾਪੀ ਲਾਲਚ ਤੋਂ ਗੁੱਸੇ ਸੀ; ਮੈਂ ਉਨ੍ਹਾਂ ਨੂੰ ਸਜ਼ਾ ਦਿੱਤੀ, ਅਤੇ ਕ੍ਰੋਧ ਵਿੱਚ ਆਪਣਾ ਮੂੰਹ ਲੁਕਾਇਆ, ਤਾਂ ਵੀ ਉਹ ਆਪਣੀ ਮਰਜ਼ੀ ਨਾਲ ਚੱਲਦੇ ਰਹੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.