ਯਸ਼ਾਯਾਹ 59

ਉਸ ਨੇ ਵੇਖਿਆ ਕਿ ਉੱਥੇ ਕੋਈ ਨਹੀਂ ਸੀ, ਉਹ ਘਬਰਾ ਗਿਆ ਕਿ ਉੱਥੇ ਦਖਲ ਦੇਣ ਵਾਲਾ ਕੋਈ ਨਹੀਂ ਸੀ। ਤਾਂ ਉਸ ਦੀ ਆਪਣੀ ਬਾਂਹ ਨੇ ਉਸ ਲਈ ਮੁਕਤੀ ਪ੍ਰਾਪਤ ਕੀਤੀ, ਅਤੇ ਉਸ ਦੀ ਆਪਣੀ ਧਾਰਮਿਕਤਾ ਨੇ ਉਸ ਨੂੰ ਸੰਭਾਲਿਆ।

Isaiah 59:16 (UKJV) And he saw that there was no man, and wondered that there was no intercessor: therefore his arm brought salvation unto him; and his righteousness, it sustained him.

14ਇਸ ਲਈ ਨਿਆਂ ਪਿੱਛੇ ਹਟ ਜਾਂਦਾ ਹੈ, ਅਤੇ ਧਰਮ ਦੂਰ ਖੜ੍ਹਾਂ ਰਹਿੰਦਾ ਹੈ। ਸੱਚ ਨੂੰ ਗਲੀਆਂ ਵਿੱਚ ਠੋਕਰ ਲੱਗ ਗਈ ਹੈ, ਇਮਾਨਦਾਰੀ ਅੰਦਰ ਨਹੀਂ ਆ ਸਕਦੀ।

15ਸਚਿਆਈ ਦਾ ਕਿਤੇ ਵੀ ਪਤਾ ਨਹੀਂ ਹੈ, ਅਤੇ ਜੋ ਕੋਈ ਬੁਰਾਈ ਤੋਂ ਦੂਰ ਰਹਿੰਦਾ ਹੈ ਉਹ ਸ਼ਿਕਾਰ ਬਣ ਜਾਂਦਾ ਹੈ। ਯਾਹਵੇਹ ਨੇ ਵੇਖਿਆ ਅਤੇ ਪ੍ਰਸੰਨ ਨਾ ਹੋਇਆ ਕਿਉਂ ਜੋ ਨਿਆਂ ਕਿਤੇ ਵੀ ਨਹੀਂ ਸੀ।

16ਉਸ ਨੇ ਵੇਖਿਆ ਕਿ ਉੱਥੇ ਕੋਈ ਨਹੀਂ ਸੀ, ਉਹ ਘਬਰਾ ਗਿਆ ਕਿ ਉੱਥੇ ਦਖਲ ਦੇਣ ਵਾਲਾ ਕੋਈ ਨਹੀਂ ਸੀ। ਤਾਂ ਉਸ ਦੀ ਆਪਣੀ ਬਾਂਹ ਨੇ ਉਸ ਲਈ ਮੁਕਤੀ ਪ੍ਰਾਪਤ ਕੀਤੀ, ਅਤੇ ਉਸ ਦੀ ਆਪਣੀ ਧਾਰਮਿਕਤਾ ਨੇ ਉਸ ਨੂੰ ਸੰਭਾਲਿਆ।

17ਉਸ ਨੇ ਧਰਮ ਨੂੰ ਸੰਜੋ ਵਾਂਗ ਪਹਿਨਿਆ, ਅਤੇ ਮੁਕਤੀ ਦਾ ਟੋਪ ਆਪਣੇ ਸਿਰ ਉੱਤੇ ਪਾਇਆ। ਉਸ ਨੇ ਬਦਲਾ ਲੈਣ ਦੇ ਬਸਤਰ ਪਹਿਨ ਲਏ, ਅਤੇ ਜੋਸ਼ ਨਾਲ ਆਪਣੇ ਆਪ ਨੂੰ ਚਾਦਰ ਵਿੱਚ ਲਪੇਟ ਲਿਆ।

18ਜੋ ਕੁਝ ਉਨ੍ਹਾਂ ਨੇ ਕੀਤਾ ਹੈ, ਉਸ ਦੇ ਅਨੁਸਾਰ ਉਹ ਆਪਣੇ ਵੈਰੀਆਂ ਉੱਤੇ ਕ੍ਰੋਧ ਅਤੇ ਆਪਣੇ ਵੈਰੀਆਂ ਨੂੰ ਬਦਲਾ ਦੇਵੇਗਾ। ਉਹ ਟਾਪੂਆਂ ਨੂੰ ਉਨ੍ਹਾਂ ਦੀ ਕੀਤੀ ਦਾ ਫਲ ਦੇਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.