ਯਸ਼ਾਯਾਹ 59

ਸਚਿਆਈ ਦਾ ਕਿਤੇ ਵੀ ਪਤਾ ਨਹੀਂ ਹੈ, ਅਤੇ ਜੋ ਕੋਈ ਬੁਰਾਈ ਤੋਂ ਦੂਰ ਰਹਿੰਦਾ ਹੈ ਉਹ ਸ਼ਿਕਾਰ ਬਣ ਜਾਂਦਾ ਹੈ। ਯਾਹਵੇਹ ਨੇ ਵੇਖਿਆ ਅਤੇ ਪ੍ਰਸੰਨ ਨਾ ਹੋਇਆ ਕਿਉਂ ਜੋ ਨਿਆਂ ਕਿਤੇ ਵੀ ਨਹੀਂ ਸੀ।

Isaiah 59:15 (UKJV) Yea, truth fails; and he that departs from evil makes himself a prey: and the LORD saw it, and it displeased him that there was no judgment.

13ਅਸੀਂ ਯਾਹਵੇਹ ਦੇ ਵਿਰੁੱਧ ਬਗਾਵਤ ਅਤੇ ਧੋਖੇਬਾਜ਼ੀ, ਅਸੀਂ ਪਰਮੇਸ਼ਵਰ ਤੋਂ ਮੂੰਹ ਮੋੜ ਲਿਆ, ਅਸੀਂ ਜ਼ੁਲਮ ਕੀਤਾ ਅਤੇ ਵਿਦਰੋਹੀ ਹੋ ਗਏ, ਅਸੀਂ ਮਨ ਦੀਆ ਜੁਗਤਾ ਕਰ ਕੇ ਝੂਠੀਆਂ ਗੱਲਾਂ ਕੀਤੀਆਂ।

14ਇਸ ਲਈ ਨਿਆਂ ਪਿੱਛੇ ਹਟ ਜਾਂਦਾ ਹੈ, ਅਤੇ ਧਰਮ ਦੂਰ ਖੜ੍ਹਾਂ ਰਹਿੰਦਾ ਹੈ। ਸੱਚ ਨੂੰ ਗਲੀਆਂ ਵਿੱਚ ਠੋਕਰ ਲੱਗ ਗਈ ਹੈ, ਇਮਾਨਦਾਰੀ ਅੰਦਰ ਨਹੀਂ ਆ ਸਕਦੀ।

15ਸਚਿਆਈ ਦਾ ਕਿਤੇ ਵੀ ਪਤਾ ਨਹੀਂ ਹੈ, ਅਤੇ ਜੋ ਕੋਈ ਬੁਰਾਈ ਤੋਂ ਦੂਰ ਰਹਿੰਦਾ ਹੈ ਉਹ ਸ਼ਿਕਾਰ ਬਣ ਜਾਂਦਾ ਹੈ। ਯਾਹਵੇਹ ਨੇ ਵੇਖਿਆ ਅਤੇ ਪ੍ਰਸੰਨ ਨਾ ਹੋਇਆ ਕਿਉਂ ਜੋ ਨਿਆਂ ਕਿਤੇ ਵੀ ਨਹੀਂ ਸੀ।

16ਉਸ ਨੇ ਵੇਖਿਆ ਕਿ ਉੱਥੇ ਕੋਈ ਨਹੀਂ ਸੀ, ਉਹ ਘਬਰਾ ਗਿਆ ਕਿ ਉੱਥੇ ਦਖਲ ਦੇਣ ਵਾਲਾ ਕੋਈ ਨਹੀਂ ਸੀ। ਤਾਂ ਉਸ ਦੀ ਆਪਣੀ ਬਾਂਹ ਨੇ ਉਸ ਲਈ ਮੁਕਤੀ ਪ੍ਰਾਪਤ ਕੀਤੀ, ਅਤੇ ਉਸ ਦੀ ਆਪਣੀ ਧਾਰਮਿਕਤਾ ਨੇ ਉਸ ਨੂੰ ਸੰਭਾਲਿਆ।

17ਉਸ ਨੇ ਧਰਮ ਨੂੰ ਸੰਜੋ ਵਾਂਗ ਪਹਿਨਿਆ, ਅਤੇ ਮੁਕਤੀ ਦਾ ਟੋਪ ਆਪਣੇ ਸਿਰ ਉੱਤੇ ਪਾਇਆ। ਉਸ ਨੇ ਬਦਲਾ ਲੈਣ ਦੇ ਬਸਤਰ ਪਹਿਨ ਲਏ, ਅਤੇ ਜੋਸ਼ ਨਾਲ ਆਪਣੇ ਆਪ ਨੂੰ ਚਾਦਰ ਵਿੱਚ ਲਪੇਟ ਲਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.