15ਸਚਿਆਈ ਦਾ ਕਿਤੇ ਵੀ ਪਤਾ ਨਹੀਂ ਹੈ, ਅਤੇ ਜੋ ਕੋਈ ਬੁਰਾਈ ਤੋਂ ਦੂਰ ਰਹਿੰਦਾ ਹੈ ਉਹ ਸ਼ਿਕਾਰ ਬਣ ਜਾਂਦਾ ਹੈ। ਯਾਹਵੇਹ ਨੇ ਵੇਖਿਆ ਅਤੇ ਪ੍ਰਸੰਨ ਨਾ ਹੋਇਆ ਕਿਉਂ ਜੋ ਨਿਆਂ ਕਿਤੇ ਵੀ ਨਹੀਂ ਸੀ।
16ਉਸ ਨੇ ਵੇਖਿਆ ਕਿ ਉੱਥੇ ਕੋਈ ਨਹੀਂ ਸੀ, ਉਹ ਘਬਰਾ ਗਿਆ ਕਿ ਉੱਥੇ ਦਖਲ ਦੇਣ ਵਾਲਾ ਕੋਈ ਨਹੀਂ ਸੀ। ਤਾਂ ਉਸ ਦੀ ਆਪਣੀ ਬਾਂਹ ਨੇ ਉਸ ਲਈ ਮੁਕਤੀ ਪ੍ਰਾਪਤ ਕੀਤੀ, ਅਤੇ ਉਸ ਦੀ ਆਪਣੀ ਧਾਰਮਿਕਤਾ ਨੇ ਉਸ ਨੂੰ ਸੰਭਾਲਿਆ।
17ਉਸ ਨੇ ਧਰਮ ਨੂੰ ਸੰਜੋ ਵਾਂਗ ਪਹਿਨਿਆ, ਅਤੇ ਮੁਕਤੀ ਦਾ ਟੋਪ ਆਪਣੇ ਸਿਰ ਉੱਤੇ ਪਾਇਆ। ਉਸ ਨੇ ਬਦਲਾ ਲੈਣ ਦੇ ਬਸਤਰ ਪਹਿਨ ਲਏ, ਅਤੇ ਜੋਸ਼ ਨਾਲ ਆਪਣੇ ਆਪ ਨੂੰ ਚਾਦਰ ਵਿੱਚ ਲਪੇਟ ਲਿਆ।
18ਜੋ ਕੁਝ ਉਨ੍ਹਾਂ ਨੇ ਕੀਤਾ ਹੈ, ਉਸ ਦੇ ਅਨੁਸਾਰ ਉਹ ਆਪਣੇ ਵੈਰੀਆਂ ਉੱਤੇ ਕ੍ਰੋਧ ਅਤੇ ਆਪਣੇ ਵੈਰੀਆਂ ਨੂੰ ਬਦਲਾ ਦੇਵੇਗਾ। ਉਹ ਟਾਪੂਆਂ ਨੂੰ ਉਨ੍ਹਾਂ ਦੀ ਕੀਤੀ ਦਾ ਫਲ ਦੇਵੇਗਾ।
19ਪੱਛਮ ਤੋਂ ਲੋਕ ਯਾਹਵੇਹ ਦੇ ਨਾਮ ਤੋਂ ਡਰਨਗੇ, ਅਤੇ ਸੂਰਜ ਦੇ ਚੜ੍ਹਨ ਤੋਂ, ਉਹ ਉਸਦੀ ਮਹਿਮਾ ਦਾ ਆਦਰ ਕਰਨਗੇ। ਕਿਉਂਕਿ ਉਹ ਰੁਕੇ ਹੋਏ ਹੜ੍ਹ ਵਾਂਗ ਆਵੇਗਾ ਤਦ ਯਾਹਵੇਹ ਦਾ ਆਤਮਾ ਉਸ ਦੇ ਵਿਰੁੱਧ ਝੰਡਾ ਖੜ੍ਹਾ ਕਰੇਗਾ।