8ਤਦ ਮੈਂ ਯਾਹਵੇਹ ਦੀ ਆਵਾਜ਼ ਇਹ ਆਖਦਿਆਂ ਸੁਣੀ, “ਮੈਂ ਕਿਸ ਨੂੰ ਭੇਜਾਂ? ਅਤੇ ਸਾਡੇ ਲਈ ਕੌਣ ਜਾਵੇਗਾ?” ਅਤੇ ਮੈਂ ਕਿਹਾ, “ਮੈਂ ਇੱਥੇ ਹਾਂ, ਮੈਨੂੰ ਭੇਜੋ!”
9ਉਸ ਨੇ ਆਖਿਆ, “ਜਾ ਅਤੇ ਇਨ੍ਹਾਂ ਲੋਕਾਂ ਨੂੰ ਆਖ: “ ‘ਤੁਸੀਂ ਹਮੇਸ਼ਾ ਕੰਨਾਂ ਨਾਲ ਸੁਣੋਗੇ ਪਰ ਨਾ ਸਮਝੋਗੇ। ਤੁਸੀਂ ਹਮੇਸ਼ਾ ਵੇਖਦੇ ਹੋਏ ਵੇਖੋਗੇ, ਪਰ ਬੁਝੋਗੇ ਨਹੀਂ।’
10ਇਨ੍ਹਾਂ ਲੋਕਾਂ ਦੇ ਮਨ ਮੋਟੇ ਹਨ; ਅਤੇ ਕੰਨ ਭਾਰੇ ਕਰ ਦੇ ਉਹਨਾਂ ਦੀਆਂ ਅੱਖਾਂ ਬੰਦ ਕਰ। ਅਜਿਹਾ ਨਾ ਹੋਵੇ ਕਿ ਉਹ ਆਪਣੀਆਂ ਅੱਖਾਂ ਨਾਲ ਵੇਖਣ, ਅਤੇ ਆਪਣੇ ਕੰਨਾਂ ਨਾਲ ਸੁਣਨ, ਆਪਣੇ ਦਿਲਾਂ ਨਾਲ ਸਮਝਣ, ਅਤੇ ਮੁੜ ਕੇ ਚੰਗੇ ਹੋ ਜਾਣ।”
11ਤਦ ਮੈਂ ਆਖਿਆ, “ਹੇ ਯਾਹਵੇਹ, ਕਿੰਨਾ ਚਿਰ?” ਅਤੇ ਉਸ ਨੇ ਉੱਤਰ ਦਿੱਤਾ: “ਜਦੋਂ ਤੱਕ ਸ਼ਹਿਰ ਉਜਾੜ ਨਾ ਹੋ ਜਾਣ ਅਤੇ ਬੇ-ਅਬਾਦ ਨਾ ਹੋ ਜਾਣ, ਅਤੇ ਘਰ ਬੇ-ਚਰਾਗ ਨਾ ਹੋ ਜਾਣ, ਅਤੇ ਜ਼ਮੀਨ ਪੂਰੀ ਹੀ ਉਜੜ ਨਾ ਹੋ ਜਾਵੇ,
12ਜਦ ਤੱਕ ਯਾਹਵੇਹ ਨੇ ਸਾਰੇ ਲੋਕਾਂ ਨੂੰ ਦੂਰ ਨਹੀਂ ਭੇਜ ਦਿੱਤਾ ਹੈ ਅਤੇ ਧਰਤੀ ਪੂਰੀ ਤਰ੍ਹਾਂ ਤਿਆਗ ਦਿੱਤੀ ਗਈ ਹੈ।