ਯਸ਼ਾਯਾਹ 6

ਉਸ ਨੇ ਆਖਿਆ, “ਜਾ ਅਤੇ ਇਨ੍ਹਾਂ ਲੋਕਾਂ ਨੂੰ ਆਖ: “ ‘ਤੁਸੀਂ ਹਮੇਸ਼ਾ ਕੰਨਾਂ ਨਾਲ ਸੁਣੋਗੇ ਪਰ ਨਾ ਸਮਝੋਗੇ। ਤੁਸੀਂ ਹਮੇਸ਼ਾ ਵੇਖਦੇ ਹੋਏ ਵੇਖੋਗੇ, ਪਰ ਬੁਝੋਗੇ ਨਹੀਂ।’

Isaiah 6:9 (UKJV) And he said, Go, and tell this people, Hear all of you indeed, but understand not; and see all of you indeed, but perceive not.

7ਉਸ ਨੇ ਇਸ ਕੋਲੇ ਨਾਲ ਮੇਰੇ ਮੂੰਹ ਨੂੰ ਛੂਹਿਆ ਅਤੇ ਕਿਹਾ, “ਵੇਖ, ਤੇਰੇ ਬੁੱਲ੍ਹਾਂ ਤੋਂ ਬਦੀ ਦੂਰ ਹੋ ਗਈ ਹੈ ਅਤੇ ਤੇਰੇ ਪਾਪ ਮਾਫ਼ ਹੋ ਗਏ ਹਨ।”

8ਤਦ ਮੈਂ ਯਾਹਵੇਹ ਦੀ ਆਵਾਜ਼ ਇਹ ਆਖਦਿਆਂ ਸੁਣੀ, “ਮੈਂ ਕਿਸ ਨੂੰ ਭੇਜਾਂ? ਅਤੇ ਸਾਡੇ ਲਈ ਕੌਣ ਜਾਵੇਗਾ?” ਅਤੇ ਮੈਂ ਕਿਹਾ, “ਮੈਂ ਇੱਥੇ ਹਾਂ, ਮੈਨੂੰ ਭੇਜੋ!”

9ਉਸ ਨੇ ਆਖਿਆ, “ਜਾ ਅਤੇ ਇਨ੍ਹਾਂ ਲੋਕਾਂ ਨੂੰ ਆਖ: “ ‘ਤੁਸੀਂ ਹਮੇਸ਼ਾ ਕੰਨਾਂ ਨਾਲ ਸੁਣੋਗੇ ਪਰ ਨਾ ਸਮਝੋਗੇ। ਤੁਸੀਂ ਹਮੇਸ਼ਾ ਵੇਖਦੇ ਹੋਏ ਵੇਖੋਗੇ, ਪਰ ਬੁਝੋਗੇ ਨਹੀਂ।’

10ਇਨ੍ਹਾਂ ਲੋਕਾਂ ਦੇ ਮਨ ਮੋਟੇ ਹਨ; ਅਤੇ ਕੰਨ ਭਾਰੇ ਕਰ ਦੇ ਉਹਨਾਂ ਦੀਆਂ ਅੱਖਾਂ ਬੰਦ ਕਰ। ਅਜਿਹਾ ਨਾ ਹੋਵੇ ਕਿ ਉਹ ਆਪਣੀਆਂ ਅੱਖਾਂ ਨਾਲ ਵੇਖਣ, ਅਤੇ ਆਪਣੇ ਕੰਨਾਂ ਨਾਲ ਸੁਣਨ, ਆਪਣੇ ਦਿਲਾਂ ਨਾਲ ਸਮਝਣ, ਅਤੇ ਮੁੜ ਕੇ ਚੰਗੇ ਹੋ ਜਾਣ।”

11ਤਦ ਮੈਂ ਆਖਿਆ, “ਹੇ ਯਾਹਵੇਹ, ਕਿੰਨਾ ਚਿਰ?” ਅਤੇ ਉਸ ਨੇ ਉੱਤਰ ਦਿੱਤਾ: “ਜਦੋਂ ਤੱਕ ਸ਼ਹਿਰ ਉਜਾੜ ਨਾ ਹੋ ਜਾਣ ਅਤੇ ਬੇ-ਅਬਾਦ ਨਾ ਹੋ ਜਾਣ, ਅਤੇ ਘਰ ਬੇ-ਚਰਾਗ ਨਾ ਹੋ ਜਾਣ, ਅਤੇ ਜ਼ਮੀਨ ਪੂਰੀ ਹੀ ਉਜੜ ਨਾ ਹੋ ਜਾਵੇ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.