10ਇਨ੍ਹਾਂ ਲੋਕਾਂ ਦੇ ਮਨ ਮੋਟੇ ਹਨ; ਅਤੇ ਕੰਨ ਭਾਰੇ ਕਰ ਦੇ ਉਹਨਾਂ ਦੀਆਂ ਅੱਖਾਂ ਬੰਦ ਕਰ। ਅਜਿਹਾ ਨਾ ਹੋਵੇ ਕਿ ਉਹ ਆਪਣੀਆਂ ਅੱਖਾਂ ਨਾਲ ਵੇਖਣ, ਅਤੇ ਆਪਣੇ ਕੰਨਾਂ ਨਾਲ ਸੁਣਨ, ਆਪਣੇ ਦਿਲਾਂ ਨਾਲ ਸਮਝਣ, ਅਤੇ ਮੁੜ ਕੇ ਚੰਗੇ ਹੋ ਜਾਣ।”
11ਤਦ ਮੈਂ ਆਖਿਆ, “ਹੇ ਯਾਹਵੇਹ, ਕਿੰਨਾ ਚਿਰ?” ਅਤੇ ਉਸ ਨੇ ਉੱਤਰ ਦਿੱਤਾ: “ਜਦੋਂ ਤੱਕ ਸ਼ਹਿਰ ਉਜਾੜ ਨਾ ਹੋ ਜਾਣ ਅਤੇ ਬੇ-ਅਬਾਦ ਨਾ ਹੋ ਜਾਣ, ਅਤੇ ਘਰ ਬੇ-ਚਰਾਗ ਨਾ ਹੋ ਜਾਣ, ਅਤੇ ਜ਼ਮੀਨ ਪੂਰੀ ਹੀ ਉਜੜ ਨਾ ਹੋ ਜਾਵੇ,
12ਜਦ ਤੱਕ ਯਾਹਵੇਹ ਨੇ ਸਾਰੇ ਲੋਕਾਂ ਨੂੰ ਦੂਰ ਨਹੀਂ ਭੇਜ ਦਿੱਤਾ ਹੈ ਅਤੇ ਧਰਤੀ ਪੂਰੀ ਤਰ੍ਹਾਂ ਤਿਆਗ ਦਿੱਤੀ ਗਈ ਹੈ।
13ਅਤੇ ਭਾਵੇਂ ਦੇਸ਼ ਵਿੱਚ ਦਸਵਾਂ ਹਿੱਸਾ ਬਚਿਆ ਰਹੇ, ਉਹ ਫੇਰ ਬਰਬਾਦ ਹੋ ਜਾਵੇਗਾ। ਪਰ ਜਿਵੇਂ ਚੀਲ ਜਾਂ ਬਲੂਤ ਦੇ ਰੁੱਖ ਜਦ ਉਹ ਵੱਢੇ ਜਾਂਦੇ ਹਨ ਤਾਂ ਉਨ੍ਹਾਂ ਦਾ ਟੁੰਡ ਖੜ੍ਹਾ ਰਹਿੰਦਾ ਹੈ, ਉਸੇ ਤਰ੍ਹਾਂ ਹੀ ਪਵਿੱਤਰ ਵੰਸ਼ ਉਹ ਦਾ ਟੁੰਡ ਹੈ।”