ਯਸ਼ਾਯਾਹ 66

ਕੀ ਮੇਰੇ ਹੀ ਹੱਥਾਂ ਨੇ ਇਹ ਸਭ ਵਸਤਾਂ ਨਹੀਂ ਬਣਾਈਆਂ, ਅਤੇ ਇਸ ਤਰ੍ਹਾਂ ਹੋਂਦ ਵਿੱਚ ਆਏ?” ਯਾਹਵੇਹ ਦਾ ਵਾਕ ਹੈ। “ਇਹ ਉਹ ਹਨ ਜਿਨ੍ਹਾਂ ਨੂੰ ਮੈਂ ਮਿਹਰਬਾਨੀ ਨਾਲ ਵੇਖਦਾ ਹਾਂ: ਉਹ ਜਿਹੜੇ ਨਿਮਰ ਹਨ ਅਤੇ ਆਤਮਾ ਵਿੱਚ ਪਛਤਾਏ ਹਨ, ਅਤੇ ਜੋ ਮੇਰੇ ਬਚਨ ਤੋਂ ਕੰਬਦੇ ਹਨ।

Isaiah 66:2 (UKJV) For all those things has mine hand made, and all those things have been, says the LORD: but to this man will I look, even to him that is poor and of a contrite spirit, and trembles at my word.

1ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: “ਸਵਰਗ ਮੇਰਾ ਸਿੰਘਾਸਣ ਹੈ, ਅਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਹੈ। ਉਹ ਘਰ ਕਿੱਥੇ ਹੈ ਜੋ ਤੁਸੀਂ ਮੇਰੇ ਲਈ ਬਣਾਓਗੇ? ਮੇਰਾ ਆਰਾਮ ਕਰਨ ਦਾ ਸਥਾਨ ਕਿੱਥੇ ਹੋਵੇਗਾ?

2ਕੀ ਮੇਰੇ ਹੀ ਹੱਥਾਂ ਨੇ ਇਹ ਸਭ ਵਸਤਾਂ ਨਹੀਂ ਬਣਾਈਆਂ, ਅਤੇ ਇਸ ਤਰ੍ਹਾਂ ਹੋਂਦ ਵਿੱਚ ਆਏ?” ਯਾਹਵੇਹ ਦਾ ਵਾਕ ਹੈ। “ਇਹ ਉਹ ਹਨ ਜਿਨ੍ਹਾਂ ਨੂੰ ਮੈਂ ਮਿਹਰਬਾਨੀ ਨਾਲ ਵੇਖਦਾ ਹਾਂ: ਉਹ ਜਿਹੜੇ ਨਿਮਰ ਹਨ ਅਤੇ ਆਤਮਾ ਵਿੱਚ ਪਛਤਾਏ ਹਨ, ਅਤੇ ਜੋ ਮੇਰੇ ਬਚਨ ਤੋਂ ਕੰਬਦੇ ਹਨ।

3ਪਰ ਜਿਹੜਾ ਬਲਦ ਦੀ ਬਲੀ ਚੜ੍ਹਾਉਂਦਾ ਹੈ, ਉਸ ਵਰਗਾ ਹੈ ਜੋ ਇੱਕ ਮਨੁੱਖ ਨੂੰ ਮਾਰਦਾ ਹੈ, ਅਤੇ ਲੇਲੇ ਨੂੰ ਕੱਟਣ ਵਾਲਾ ਕੁੱਤੇ ਦੀ ਧੌਣ ਭੰਨਣ ਵਾਲੇ ਜਿਹਾ ਹੈ, ਮੈਦੇ ਦੀ ਭੇਟ ਦਾ ਚੜ੍ਹਾਉਣ ਵਾਲਾ ਸੂਰ ਦਾ ਲਹੂ ਚੜ੍ਹਾਉਣ ਵਾਲੇ ਜਿਹਾ ਹੈ, ਲੁਬਾਨ ਦਾ ਧੁਖਾਉਣ ਵਾਲਾ ਮੂਰਤ ਨੂੰ ਧੰਨ ਆਖਣ ਵਾਲੇ ਜਿਹਾ ਹੈ, ਹਾਂ, ਇਹਨਾਂ ਨੇ ਆਪਣੇ ਰਾਹ ਚੁਣ ਲਏ ਹਨ, ਅਤੇ ਇਹਨਾਂ ਦਾ ਜੀਅ ਇਹਨਾਂ ਦੇ ਘਿਣਾਉਣੇ ਕੰਮਾਂ ਵਿੱਚ ਪ੍ਰਸੰਨ ਰਹਿੰਦਾ।

4ਇਸ ਲਈ ਮੈਂ ਵੀ ਉਨ੍ਹਾਂ ਨਾਲ ਕਠੋਰ ਸਲੂਕ ਕਰਾਂਗਾ ਅਤੇ ਉਨ੍ਹਾਂ ਉੱਤੇ ਉਹ ਲਿਆਵਾਂਗਾ ਜਿਸ ਤੋਂ ਉਹ ਡਰਦੇ ਹਨ। ਕਿਉਂਕਿ ਜਦੋਂ ਮੈਂ ਪੁਕਾਰਿਆ ਤਾਂ, ਕਿਸੇ ਨੇ ਉੱਤਰ ਨਾ ਦਿੱਤਾ। ਜਦੋਂ ਮੈਂ ਬੋਲਿਆਂ ਕਿਸੇ ਨੇ ਨਾ ਸੁਣਿਆ ਉਨ੍ਹਾਂ ਨੇ ਮੇਰੀ ਨਿਗਾਹ ਵਿੱਚ ਬੁਰਿਆਈ ਕੀਤੀ, ਅਤੇ ਉਹ ਚੁਣਿਆ ਜੋ ਮੈਨੂੰ ਨਾਰਾਜ਼ ਕਰਦਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.