11ਪਰ ਹੁਣ ਆਪਣਾ ਹੱਥ ਹਟਾ ਲੈ ਅਤੇ ਉਸ ਕੋਲ ਜੋ ਕੁਝ ਵੀ ਹੈ ਉਸਦੀ ਸੰਪਤੀ ਨੂੰ ਛੂਹ ਅਤੇ ਉਹ ਤੇਰੇ ਮੂੰਹ ਉੱਤੇ ਤੈਨੂੰ ਸਰਾਪ ਦੇਵੇਗਾ।”
12ਯਾਹਵੇਹ ਨੇ ਸ਼ੈਤਾਨ ਨੂੰ ਕਿਹਾ, “ਠੀਕ ਹੈ, ਤਾਂ ਜੋ ਕੁਝ ਵੀ ਉਸ ਕੋਲ ਹੈ, ਉਹ ਤੇਰੇ ਵੱਸ ਵਿੱਚ ਹੈ, ਪਰ ਤੂੰ ਉਸ ਨੂੰ ਹੱਥ ਨਾ ਲਾਵੀ।” ਤਦ ਸ਼ੈਤਾਨ ਯਾਹਵੇਹ ਦੀ ਹਜ਼ੂਰੀ ਵਿੱਚੋਂ ਬਾਹਰ ਚਲਾ ਗਿਆ।
13ਇੱਕ ਦਿਨ ਜਦੋਂ ਅੱਯੋਬ ਦੇ ਪੁੱਤਰ ਅਤੇ ਧੀਆਂ ਸਭ ਤੋਂ ਵੱਡੇ ਭਰਾ ਦੇ ਘਰ ਦਾਅਵਤ ਕਰ ਰਹੇ ਸਨ ਅਤੇ ਦਾਖ਼ਰਸ ਪੀ ਰਹੇ ਸਨ,
14ਇੱਕ ਨੌਕਰ ਅੱਯੋਬ ਕੋਲ ਆਇਆ ਅਤੇ ਕਿਹਾ, “ਬਲਦ ਹਲ ਵਾਹੁੰਦੇ ਸਨ ਅਤੇ ਗਧੀਆਂ ਨੇੜੇ ਹੀ ਚਰ ਰਹੀਆਂ ਸਨ।
15ਸ਼ੀਬਾਇਆਂ ਨੇ ਹਮਲਾ ਕੀਤਾ ਅਤੇ ਉਹਨਾਂ ਨੂੰ ਲੁੱਟ ਲਿਆ ਅਤੇ ਨੌਕਰਾਂ ਨੂੰ ਤਲਵਾਰ ਨਾਲ ਵੱਢ ਦਿੱਤਾ, ਅਤੇ ਮੈਂ ਇਕੱਲਾ ਤੁਹਾਨੂੰ ਦੱਸਣ ਲਈ ਬਚਿਆ ਹਾਂ!”