ਅੱਯੋਬ 1

ਯਾਹਵੇਹ ਨੇ ਸ਼ੈਤਾਨ ਨੂੰ ਕਿਹਾ, “ਠੀਕ ਹੈ, ਤਾਂ ਜੋ ਕੁਝ ਵੀ ਉਸ ਕੋਲ ਹੈ, ਉਹ ਤੇਰੇ ਵੱਸ ਵਿੱਚ ਹੈ, ਪਰ ਤੂੰ ਉਸ ਨੂੰ ਹੱਥ ਨਾ ਲਾਵੀ।” ਤਦ ਸ਼ੈਤਾਨ ਯਾਹਵੇਹ ਦੀ ਹਜ਼ੂਰੀ ਵਿੱਚੋਂ ਬਾਹਰ ਚਲਾ ਗਿਆ।

Job 1:12 (UKJV) And the LORD said unto Satan, Behold, all that he has is in your power; only upon himself put not forth yours hand. So Satan went forth from the presence of the LORD.

10“ਕੀ ਤੂੰ ਉਸ ਦੇ ਘਰਾਣੇ ਅਤੇ ਉਸ ਦੀ ਹਰ ਚੀਜ਼ ਦੇ ਆਲੇ-ਦੁਆਲੇ ਵਾੜ ਨਹੀਂ ਲਾਈ ਹੈ? ਤੂੰ ਉਸਦੇ ਹੱਥਾਂ ਦੇ ਕੰਮ ਨੂੰ ਅਸੀਸ ਦਿੱਤੀ ਹੈ, ਤਾਂ ਜੋ ਉਸਦੀ ਧੰਨ-ਸੰਪਤੀ ਵਧ ਜਾਵੇ।

11ਪਰ ਹੁਣ ਆਪਣਾ ਹੱਥ ਹਟਾ ਲੈ ਅਤੇ ਉਸ ਕੋਲ ਜੋ ਕੁਝ ਵੀ ਹੈ ਉਸਦੀ ਸੰਪਤੀ ਨੂੰ ਛੂਹ ਅਤੇ ਉਹ ਤੇਰੇ ਮੂੰਹ ਉੱਤੇ ਤੈਨੂੰ ਸਰਾਪ ਦੇਵੇਗਾ।”

12ਯਾਹਵੇਹ ਨੇ ਸ਼ੈਤਾਨ ਨੂੰ ਕਿਹਾ, “ਠੀਕ ਹੈ, ਤਾਂ ਜੋ ਕੁਝ ਵੀ ਉਸ ਕੋਲ ਹੈ, ਉਹ ਤੇਰੇ ਵੱਸ ਵਿੱਚ ਹੈ, ਪਰ ਤੂੰ ਉਸ ਨੂੰ ਹੱਥ ਨਾ ਲਾਵੀ।” ਤਦ ਸ਼ੈਤਾਨ ਯਾਹਵੇਹ ਦੀ ਹਜ਼ੂਰੀ ਵਿੱਚੋਂ ਬਾਹਰ ਚਲਾ ਗਿਆ।

13ਇੱਕ ਦਿਨ ਜਦੋਂ ਅੱਯੋਬ ਦੇ ਪੁੱਤਰ ਅਤੇ ਧੀਆਂ ਸਭ ਤੋਂ ਵੱਡੇ ਭਰਾ ਦੇ ਘਰ ਦਾਅਵਤ ਕਰ ਰਹੇ ਸਨ ਅਤੇ ਦਾਖ਼ਰਸ ਪੀ ਰਹੇ ਸਨ,

14ਇੱਕ ਨੌਕਰ ਅੱਯੋਬ ਕੋਲ ਆਇਆ ਅਤੇ ਕਿਹਾ, “ਬਲਦ ਹਲ ਵਾਹੁੰਦੇ ਸਨ ਅਤੇ ਗਧੀਆਂ ਨੇੜੇ ਹੀ ਚਰ ਰਹੀਆਂ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.