ਅੱਯੋਬ 1

ਜਦੋਂ ਉਹ ਬੋਲ ਹੀ ਰਿਹਾ ਸੀ, ਇੱਕ ਹੋਰ ਨੌਕਰ ਆਇਆ ਅਤੇ ਬੋਲਿਆ, “ਪਰਮੇਸ਼ਵਰ ਦੀ ਅੱਗ ਅਕਾਸ਼ੋਂ ਡਿੱਗੀ ਅਤੇ ਭੇਡਾਂ ਅਤੇ ਨੌਕਰਾਂ ਨੂੰ ਸਾੜ ਦਿੱਤਾ, ਅਤੇ ਮੈਂ ਇਕੱਲਾ ਤੁਹਾਨੂੰ ਦੱਸਣ ਲਈ ਬਚਿਆ ਹਾਂ!”

Job 1:16 (UKJV) While he was yet speaking, there came also another, and said, The fire of God is fallen from heaven, and has burned up the sheep, and the servants, and consumed them; and I only am escaped alone to tell you.

14ਇੱਕ ਨੌਕਰ ਅੱਯੋਬ ਕੋਲ ਆਇਆ ਅਤੇ ਕਿਹਾ, “ਬਲਦ ਹਲ ਵਾਹੁੰਦੇ ਸਨ ਅਤੇ ਗਧੀਆਂ ਨੇੜੇ ਹੀ ਚਰ ਰਹੀਆਂ ਸਨ।

15ਸ਼ੀਬਾਇਆਂ ਨੇ ਹਮਲਾ ਕੀਤਾ ਅਤੇ ਉਹਨਾਂ ਨੂੰ ਲੁੱਟ ਲਿਆ ਅਤੇ ਨੌਕਰਾਂ ਨੂੰ ਤਲਵਾਰ ਨਾਲ ਵੱਢ ਦਿੱਤਾ, ਅਤੇ ਮੈਂ ਇਕੱਲਾ ਤੁਹਾਨੂੰ ਦੱਸਣ ਲਈ ਬਚਿਆ ਹਾਂ!”

16ਜਦੋਂ ਉਹ ਬੋਲ ਹੀ ਰਿਹਾ ਸੀ, ਇੱਕ ਹੋਰ ਨੌਕਰ ਆਇਆ ਅਤੇ ਬੋਲਿਆ, “ਪਰਮੇਸ਼ਵਰ ਦੀ ਅੱਗ ਅਕਾਸ਼ੋਂ ਡਿੱਗੀ ਅਤੇ ਭੇਡਾਂ ਅਤੇ ਨੌਕਰਾਂ ਨੂੰ ਸਾੜ ਦਿੱਤਾ, ਅਤੇ ਮੈਂ ਇਕੱਲਾ ਤੁਹਾਨੂੰ ਦੱਸਣ ਲਈ ਬਚਿਆ ਹਾਂ!”

17ਜਦੋਂ ਉਹ ਅਜੇ ਬੋਲ ਹੀ ਰਿਹਾ ਸੀ, ਇੱਕ ਹੋਰ ਨੌਕਰ ਆਇਆ ਅਤੇ ਬੋਲਿਆ, “ਕਸਦੀਆਂ ਨੇ ਤਿੰਨ ਦਲ ਬਣਾਏ ਅਤੇ ਤੁਹਾਡੇ ਊਠਾਂ ਉੱਤੇ ਹਮਲਾ ਕੀਤਾ ਅਤੇ ਉਹ ਉਹਨਾਂ ਨੂੰ ਖੋਹ ਕੇ ਲੈ ਗਏ। ਉਹਨਾਂ ਨੇ ਨੌਕਰਾਂ ਨੂੰ ਤਲਵਾਰ ਨਾਲ ਵੱਢ ਦਿੱਤਾ ਅਤੇ ਮੈਂ ਇਕੱਲਾ ਤੁਹਾਨੂੰ ਦੱਸਣ ਲਈ ਬਚਿਆ ਹਾਂ!”

18ਜਦੋਂ ਉਹ ਬੋਲ ਰਿਹਾ ਸੀ, ਤਾਂ ਇੱਕ ਹੋਰ ਨੌਕਰ ਆਇਆ ਅਤੇ ਆਖਿਆ, “ਤੁਹਾਡੇ ਪੁੱਤਰ ਧੀਆਂ ਸਭ ਤੋਂ ਵੱਡੇ ਭਰਾ ਦੇ ਘਰ ਦਾਅਵਤ ਕਰ ਰਹੇ ਸਨ ਅਤੇ ਦਾਖ਼ਰਸ ਪੀ ਰਹੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.