15ਸ਼ੀਬਾਇਆਂ ਨੇ ਹਮਲਾ ਕੀਤਾ ਅਤੇ ਉਹਨਾਂ ਨੂੰ ਲੁੱਟ ਲਿਆ ਅਤੇ ਨੌਕਰਾਂ ਨੂੰ ਤਲਵਾਰ ਨਾਲ ਵੱਢ ਦਿੱਤਾ, ਅਤੇ ਮੈਂ ਇਕੱਲਾ ਤੁਹਾਨੂੰ ਦੱਸਣ ਲਈ ਬਚਿਆ ਹਾਂ!”
16ਜਦੋਂ ਉਹ ਬੋਲ ਹੀ ਰਿਹਾ ਸੀ, ਇੱਕ ਹੋਰ ਨੌਕਰ ਆਇਆ ਅਤੇ ਬੋਲਿਆ, “ਪਰਮੇਸ਼ਵਰ ਦੀ ਅੱਗ ਅਕਾਸ਼ੋਂ ਡਿੱਗੀ ਅਤੇ ਭੇਡਾਂ ਅਤੇ ਨੌਕਰਾਂ ਨੂੰ ਸਾੜ ਦਿੱਤਾ, ਅਤੇ ਮੈਂ ਇਕੱਲਾ ਤੁਹਾਨੂੰ ਦੱਸਣ ਲਈ ਬਚਿਆ ਹਾਂ!”
17ਜਦੋਂ ਉਹ ਅਜੇ ਬੋਲ ਹੀ ਰਿਹਾ ਸੀ, ਇੱਕ ਹੋਰ ਨੌਕਰ ਆਇਆ ਅਤੇ ਬੋਲਿਆ, “ਕਸਦੀਆਂ ਨੇ ਤਿੰਨ ਦਲ ਬਣਾਏ ਅਤੇ ਤੁਹਾਡੇ ਊਠਾਂ ਉੱਤੇ ਹਮਲਾ ਕੀਤਾ ਅਤੇ ਉਹ ਉਹਨਾਂ ਨੂੰ ਖੋਹ ਕੇ ਲੈ ਗਏ। ਉਹਨਾਂ ਨੇ ਨੌਕਰਾਂ ਨੂੰ ਤਲਵਾਰ ਨਾਲ ਵੱਢ ਦਿੱਤਾ ਅਤੇ ਮੈਂ ਇਕੱਲਾ ਤੁਹਾਨੂੰ ਦੱਸਣ ਲਈ ਬਚਿਆ ਹਾਂ!”
18ਜਦੋਂ ਉਹ ਬੋਲ ਰਿਹਾ ਸੀ, ਤਾਂ ਇੱਕ ਹੋਰ ਨੌਕਰ ਆਇਆ ਅਤੇ ਆਖਿਆ, “ਤੁਹਾਡੇ ਪੁੱਤਰ ਧੀਆਂ ਸਭ ਤੋਂ ਵੱਡੇ ਭਰਾ ਦੇ ਘਰ ਦਾਅਵਤ ਕਰ ਰਹੇ ਸਨ ਅਤੇ ਦਾਖ਼ਰਸ ਪੀ ਰਹੇ ਸਨ।
19ਜਦੋਂ ਅਚਾਨਕ ਇੱਕ ਤੇਜ਼ ਹਵਾ ਮਾਰੂਥਲ ਵਿੱਚੋਂ ਆਈ ਅਤੇ ਘਰ ਦੇ ਚਾਰੇ ਕੋਨਿਆਂ ਨਾਲ ਟਕਰਾ ਗਈ। ਅਤੇ ਘਰ ਉਹਨਾਂ ਦੇ ਉੱਤੇ ਡਿੱਗ ਪਿਆ ਅਤੇ ਉਹ ਮਰ ਗਏ ਅਤੇ ਮੈਂ ਇਕੱਲਾ ਹੀ ਤੁਹਾਨੂੰ ਦੱਸਣ ਲਈ ਬਚਿਆ ਹਾਂ!”