ਅੱਯੋਬ 1

ਜਦੋਂ ਅਚਾਨਕ ਇੱਕ ਤੇਜ਼ ਹਵਾ ਮਾਰੂਥਲ ਵਿੱਚੋਂ ਆਈ ਅਤੇ ਘਰ ਦੇ ਚਾਰੇ ਕੋਨਿਆਂ ਨਾਲ ਟਕਰਾ ਗਈ। ਅਤੇ ਘਰ ਉਹਨਾਂ ਦੇ ਉੱਤੇ ਡਿੱਗ ਪਿਆ ਅਤੇ ਉਹ ਮਰ ਗਏ ਅਤੇ ਮੈਂ ਇਕੱਲਾ ਹੀ ਤੁਹਾਨੂੰ ਦੱਸਣ ਲਈ ਬਚਿਆ ਹਾਂ!”

Job 1:19 (UKJV) And, behold, there came a great wind from the wilderness, and stroke the four corners of the house, and it fell upon the young men, and they are dead; and I only am escaped alone to tell you.

17ਜਦੋਂ ਉਹ ਅਜੇ ਬੋਲ ਹੀ ਰਿਹਾ ਸੀ, ਇੱਕ ਹੋਰ ਨੌਕਰ ਆਇਆ ਅਤੇ ਬੋਲਿਆ, “ਕਸਦੀਆਂ ਨੇ ਤਿੰਨ ਦਲ ਬਣਾਏ ਅਤੇ ਤੁਹਾਡੇ ਊਠਾਂ ਉੱਤੇ ਹਮਲਾ ਕੀਤਾ ਅਤੇ ਉਹ ਉਹਨਾਂ ਨੂੰ ਖੋਹ ਕੇ ਲੈ ਗਏ। ਉਹਨਾਂ ਨੇ ਨੌਕਰਾਂ ਨੂੰ ਤਲਵਾਰ ਨਾਲ ਵੱਢ ਦਿੱਤਾ ਅਤੇ ਮੈਂ ਇਕੱਲਾ ਤੁਹਾਨੂੰ ਦੱਸਣ ਲਈ ਬਚਿਆ ਹਾਂ!”

18ਜਦੋਂ ਉਹ ਬੋਲ ਰਿਹਾ ਸੀ, ਤਾਂ ਇੱਕ ਹੋਰ ਨੌਕਰ ਆਇਆ ਅਤੇ ਆਖਿਆ, “ਤੁਹਾਡੇ ਪੁੱਤਰ ਧੀਆਂ ਸਭ ਤੋਂ ਵੱਡੇ ਭਰਾ ਦੇ ਘਰ ਦਾਅਵਤ ਕਰ ਰਹੇ ਸਨ ਅਤੇ ਦਾਖ਼ਰਸ ਪੀ ਰਹੇ ਸਨ।

19ਜਦੋਂ ਅਚਾਨਕ ਇੱਕ ਤੇਜ਼ ਹਵਾ ਮਾਰੂਥਲ ਵਿੱਚੋਂ ਆਈ ਅਤੇ ਘਰ ਦੇ ਚਾਰੇ ਕੋਨਿਆਂ ਨਾਲ ਟਕਰਾ ਗਈ। ਅਤੇ ਘਰ ਉਹਨਾਂ ਦੇ ਉੱਤੇ ਡਿੱਗ ਪਿਆ ਅਤੇ ਉਹ ਮਰ ਗਏ ਅਤੇ ਮੈਂ ਇਕੱਲਾ ਹੀ ਤੁਹਾਨੂੰ ਦੱਸਣ ਲਈ ਬਚਿਆ ਹਾਂ!”

20ਇਹ ਸੁਣ ਕੇ ਅੱਯੋਬ ਉੱਠਿਆ ਅਤੇ ਆਪਣਾ ਚੋਗਾ ਪਾੜ ਦਿੱਤਾ ਅਤੇ ਦੁੱਖ ਦੇ ਕਾਰਨ ਆਪਣਾ ਸਿਰ ਮੁੰਨ ਦਿੱਤਾ ਅਤੇ ਧਰਤੀ ਉੱਤੇ ਗੋਡਿਆ ਦੇ ਭਾਰ ਡਿੱਗ ਕੇ ਯਾਹਵੇਹ ਦੀ ਅਰਾਧਨਾ ਕੀਤੀ

21ਅਤੇ ਕਿਹਾ: “ਮੈਂ ਆਪਣੀ ਮਾਂ ਦੀ ਕੁੱਖ ਤੋਂ ਨੰਗਾ ਆਇਆ ਹਾਂ, ਅਤੇ ਨੰਗਾ ਹੀ ਮੁੜ ਜਾਵਾਂਗਾ। ਯਾਹਵੇਹ ਨੇ ਦਿੱਤਾ ਅਤੇ ਯਾਹਵੇਹ ਨੇ ਲੈ ਲਿਆ; ਯਾਹਵੇਹ ਦੇ ਨਾਮ ਦੀ ਵਡਿਆਈ ਹੋਵੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.