ਅੱਯੋਬ 1

ਇਹ ਸੁਣ ਕੇ ਅੱਯੋਬ ਉੱਠਿਆ ਅਤੇ ਆਪਣਾ ਚੋਗਾ ਪਾੜ ਦਿੱਤਾ ਅਤੇ ਦੁੱਖ ਦੇ ਕਾਰਨ ਆਪਣਾ ਸਿਰ ਮੁੰਨ ਦਿੱਤਾ ਅਤੇ ਧਰਤੀ ਉੱਤੇ ਗੋਡਿਆ ਦੇ ਭਾਰ ਡਿੱਗ ਕੇ ਯਾਹਵੇਹ ਦੀ ਅਰਾਧਨਾ ਕੀਤੀ

Job 1:20 (UKJV) Then Job arose, and rent his mantle, and shaved his head, and fell down upon the ground, and worshipped,

18ਜਦੋਂ ਉਹ ਬੋਲ ਰਿਹਾ ਸੀ, ਤਾਂ ਇੱਕ ਹੋਰ ਨੌਕਰ ਆਇਆ ਅਤੇ ਆਖਿਆ, “ਤੁਹਾਡੇ ਪੁੱਤਰ ਧੀਆਂ ਸਭ ਤੋਂ ਵੱਡੇ ਭਰਾ ਦੇ ਘਰ ਦਾਅਵਤ ਕਰ ਰਹੇ ਸਨ ਅਤੇ ਦਾਖ਼ਰਸ ਪੀ ਰਹੇ ਸਨ।

19ਜਦੋਂ ਅਚਾਨਕ ਇੱਕ ਤੇਜ਼ ਹਵਾ ਮਾਰੂਥਲ ਵਿੱਚੋਂ ਆਈ ਅਤੇ ਘਰ ਦੇ ਚਾਰੇ ਕੋਨਿਆਂ ਨਾਲ ਟਕਰਾ ਗਈ। ਅਤੇ ਘਰ ਉਹਨਾਂ ਦੇ ਉੱਤੇ ਡਿੱਗ ਪਿਆ ਅਤੇ ਉਹ ਮਰ ਗਏ ਅਤੇ ਮੈਂ ਇਕੱਲਾ ਹੀ ਤੁਹਾਨੂੰ ਦੱਸਣ ਲਈ ਬਚਿਆ ਹਾਂ!”

20ਇਹ ਸੁਣ ਕੇ ਅੱਯੋਬ ਉੱਠਿਆ ਅਤੇ ਆਪਣਾ ਚੋਗਾ ਪਾੜ ਦਿੱਤਾ ਅਤੇ ਦੁੱਖ ਦੇ ਕਾਰਨ ਆਪਣਾ ਸਿਰ ਮੁੰਨ ਦਿੱਤਾ ਅਤੇ ਧਰਤੀ ਉੱਤੇ ਗੋਡਿਆ ਦੇ ਭਾਰ ਡਿੱਗ ਕੇ ਯਾਹਵੇਹ ਦੀ ਅਰਾਧਨਾ ਕੀਤੀ

21ਅਤੇ ਕਿਹਾ: “ਮੈਂ ਆਪਣੀ ਮਾਂ ਦੀ ਕੁੱਖ ਤੋਂ ਨੰਗਾ ਆਇਆ ਹਾਂ, ਅਤੇ ਨੰਗਾ ਹੀ ਮੁੜ ਜਾਵਾਂਗਾ। ਯਾਹਵੇਹ ਨੇ ਦਿੱਤਾ ਅਤੇ ਯਾਹਵੇਹ ਨੇ ਲੈ ਲਿਆ; ਯਾਹਵੇਹ ਦੇ ਨਾਮ ਦੀ ਵਡਿਆਈ ਹੋਵੇ।”

22ਇਹਨਾਂ ਸਾਰੀਆਂ ਗੱਲਾਂ ਵਿੱਚ ਅੱਯੋਬ ਨੇ ਨਾ ਪਾਪ ਕੀਤਾ, ਨਾ ਪਰਮੇਸ਼ਵਰ ਉੱਤੇ ਦੋਸ਼ ਲਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.