ਅੱਯੋਬ 11

“ਕੀ ਇਹ ਸਾਰੇ ਸ਼ਬਦ ਜਵਾਬ ਤੋਂ ਰਹਿਤ ਹਨ? ਕੀ ਇਹ ਗੱਲ ਕਰਨ ਵਾਲੇ ਨੂੰ ਸਾਬਤ ਕਰਨਾ ਹੈ?

Job 11:2 (UKJV) Should not the multitude of words be answered? and should a man full of talk be justified?

1ਤਦ ਜ਼ੋਫ਼ਾਰ ਨਮਾਥੀ ਨੇ ਉੱਤਰ ਦਿੱਤਾ:

2“ਕੀ ਇਹ ਸਾਰੇ ਸ਼ਬਦ ਜਵਾਬ ਤੋਂ ਰਹਿਤ ਹਨ? ਕੀ ਇਹ ਗੱਲ ਕਰਨ ਵਾਲੇ ਨੂੰ ਸਾਬਤ ਕਰਨਾ ਹੈ?

3ਕੀ ਤੁਹਾਡੀਆਂ ਵਿਹਲੀਆਂ ਗੱਲਾਂ ਦੂਜਿਆਂ ਨੂੰ ਚੁੱਪ ਕਰਾ ਸਕਦੀਆ ਹਨ? ਜਦੋਂ ਤੁਸੀਂ ਮਖੌਲ ਕਰਦੇ ਹੋ ਤਾਂ ਕੀ ਕੋਈ ਤੁਹਾਨੂੰ ਝਿੜਕੇਗਾ?

4ਤੁਸੀਂ ਪਰਮੇਸ਼ਵਰ ਨੂੰ ਕਹਿੰਦੇ ਹੋ, ‘ਮੇਰਾ ਵਿਸ਼ਵਾਸ ਨਿਰਦੋਸ਼ ਹੈ ਅਤੇ ਮੈਂ ਤੁਹਾਡੀ ਨਜ਼ਰ ਵਿੱਚ ਸ਼ੁੱਧ ਹਾਂ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.