11ਕੀ ਕੰਨ ਸ਼ਬਦਾਂ ਨੂੰ ਨਹੀਂ ਪਰਖਦੇ ਜਿਵੇਂ ਜੀਭ ਭੋਜਨ ਦਾ ਸਵਾਦ ਚੱਖ ਲੈਂਦੀ ਹੈ?
12ਕੀ ਸਿਆਣਪ ਸਿਆਣਿਆਂ ਵਿੱਚ ਨਹੀਂ ਮਿਲਦੀ? ਕੀ ਲੰਬੀ ਉਮਰ ਸਮਝ ਨਹੀਂ ਲਿਆਉਂਦੀ?
13“ਬੁੱਧ ਅਤੇ ਸ਼ਕਤੀ ਪਰਮੇਸ਼ਵਰ ਦੀ ਹੈ; ਸਲਾਹ ਅਤੇ ਸਮਝ ਉਸ ਦੀ ਹੈ।
14ਜੋ ਉਹ ਢਾਹ ਦਿੰਦਾ ਹੈ, ਉਸ ਨੂੰ ਦੁਬਾਰਾ ਨਹੀਂ ਬਣਾਇਆ ਜਾ ਸਕਦਾ; ਜਿਨ੍ਹਾਂ ਨੂੰ ਉਹ ਕੈਦ ਕਰਦਾ ਹੈ, ਰਿਹਾ ਨਹੀਂ ਕੀਤਾ ਜਾ ਸਕਦਾ।
15ਜੇ ਉਹ ਪਾਣੀਆਂ ਨੂੰ ਰੋਕ ਲਵੇ, ਉੱਥੇ ਸੋਕਾ ਹੈ; ਜੇ ਉਹ ਉਹਨਾਂ ਨੂੰ ਛੱਡ ਦਿੰਦਾ ਹੈ, ਤਾਂ ਉਹ ਧਰਤੀ ਨੂੰ ਤਬਾਹ ਕਰ ਦਿੰਦੇ ਹਨ।