ਅੱਯੋਬ 14

“ਕਾਸ਼ ਤੂੰ ਮੈਨੂੰ ਕਬਰ ਵਿੱਚ ਛੁਪਾ ਲੈਂਦਾ ਅਤੇ ਮੈਨੂੰ ਉਦੋਂ ਤੱਕ ਛੁਪਾਉਂਦਾ ਜਦੋਂ ਤੱਕ ਤੇਰਾ ਕ੍ਰੋਧ ਖਤਮ ਨਾ ਹੋ ਜਾਵੇ! ਕਾਸ਼ ਤੂੰ ਮੇਰੇ ਲਈ ਇੱਕ ਸਮਾਂ ਨਿਰਧਾਰਤ ਕਰੇ ਅਤੇ ਫਿਰ ਮੈਨੂੰ ਯਾਦ ਕਰੇ!

Job 14:13 (UKJV) O that you would hide me in the grave, that you would keep me secret, until your wrath be past, that you would appoint me a set time, and remember me!

11ਜਿਵੇਂ ਝੀਲ ਦਾ ਪਾਣੀ ਸੁੱਕ ਜਾਂਦਾ ਹੈ, ਜਾਂ ਨਦੀ ਦਾ ਤਲਾਬ ਰੁੱਖਾ ਅਤੇ ਸੁੱਕਾ ਹੋ ਜਾਂਦਾ ਹੈ,

12ਇਸੇ ਤਰ੍ਹਾਂ ਮਨੁੱਖ ਲੇਟਦਾ ਹੈ ਅਤੇ ਉੱਠਦਾ ਨਹੀਂ ਹੈ; ਜਦੋਂ ਤੱਕ ਅਕਾਸ਼ ਟਲ ਨਾ ਜਾਣ, ਲੋਕ ਨਾ ਜਾਗਣਗੇ ਅਤੇ ਨਾ ਹੀ ਆਪਣੀ ਨੀਂਦ ਤੋਂ ਉੱਠਣਗੇ।

13“ਕਾਸ਼ ਤੂੰ ਮੈਨੂੰ ਕਬਰ ਵਿੱਚ ਛੁਪਾ ਲੈਂਦਾ ਅਤੇ ਮੈਨੂੰ ਉਦੋਂ ਤੱਕ ਛੁਪਾਉਂਦਾ ਜਦੋਂ ਤੱਕ ਤੇਰਾ ਕ੍ਰੋਧ ਖਤਮ ਨਾ ਹੋ ਜਾਵੇ! ਕਾਸ਼ ਤੂੰ ਮੇਰੇ ਲਈ ਇੱਕ ਸਮਾਂ ਨਿਰਧਾਰਤ ਕਰੇ ਅਤੇ ਫਿਰ ਮੈਨੂੰ ਯਾਦ ਕਰੇ!

14ਜੇ ਕੋਈ ਮਨੁੱਖ ਮਰ ਜਾਵੇ, ਤਾਂ ਕੀ ਉਹ ਦੁਬਾਰਾ ਜੀਉਂਦਾ ਹੋਵੇਗਾ? ਮੇਰੀ ਸਖ਼ਤ ਸੇਵਾ ਦੇ ਸਾਰੇ ਦਿਨ ਮੈਂ ਆਪਣੇ ਨਵੀਨੀਕਰਨ ਦੇ ਆਉਣ ਦੀ ਉਡੀਕ ਕਰਾਂਗਾ।

15ਤੂੰ ਮੈਨੂੰ ਪੁਕਾਰੇਂਗਾ ਅਤੇ ਮੈਂ ਤੈਨੂੰ ਉੱਤਰ ਦਿਆਂਗਾ; ਤੂੰ ਉਸ ਪ੍ਰਾਣੀ ਲਈ ਤਰਸੇਂਗਾ ਜੋ ਤੇਰੇ ਹੱਥਾਂ ਨੇ ਬਣਾਇਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.