ਅੱਯੋਬ 14

ਤੂੰ ਮੈਨੂੰ ਪੁਕਾਰੇਂਗਾ ਅਤੇ ਮੈਂ ਤੈਨੂੰ ਉੱਤਰ ਦਿਆਂਗਾ; ਤੂੰ ਉਸ ਪ੍ਰਾਣੀ ਲਈ ਤਰਸੇਂਗਾ ਜੋ ਤੇਰੇ ਹੱਥਾਂ ਨੇ ਬਣਾਇਆ ਹੈ।

Job 14:15 (UKJV) You shall call, and I will answer you: you will have a desire to the work of yours hands.

13“ਕਾਸ਼ ਤੂੰ ਮੈਨੂੰ ਕਬਰ ਵਿੱਚ ਛੁਪਾ ਲੈਂਦਾ ਅਤੇ ਮੈਨੂੰ ਉਦੋਂ ਤੱਕ ਛੁਪਾਉਂਦਾ ਜਦੋਂ ਤੱਕ ਤੇਰਾ ਕ੍ਰੋਧ ਖਤਮ ਨਾ ਹੋ ਜਾਵੇ! ਕਾਸ਼ ਤੂੰ ਮੇਰੇ ਲਈ ਇੱਕ ਸਮਾਂ ਨਿਰਧਾਰਤ ਕਰੇ ਅਤੇ ਫਿਰ ਮੈਨੂੰ ਯਾਦ ਕਰੇ!

14ਜੇ ਕੋਈ ਮਨੁੱਖ ਮਰ ਜਾਵੇ, ਤਾਂ ਕੀ ਉਹ ਦੁਬਾਰਾ ਜੀਉਂਦਾ ਹੋਵੇਗਾ? ਮੇਰੀ ਸਖ਼ਤ ਸੇਵਾ ਦੇ ਸਾਰੇ ਦਿਨ ਮੈਂ ਆਪਣੇ ਨਵੀਨੀਕਰਨ ਦੇ ਆਉਣ ਦੀ ਉਡੀਕ ਕਰਾਂਗਾ।

15ਤੂੰ ਮੈਨੂੰ ਪੁਕਾਰੇਂਗਾ ਅਤੇ ਮੈਂ ਤੈਨੂੰ ਉੱਤਰ ਦਿਆਂਗਾ; ਤੂੰ ਉਸ ਪ੍ਰਾਣੀ ਲਈ ਤਰਸੇਂਗਾ ਜੋ ਤੇਰੇ ਹੱਥਾਂ ਨੇ ਬਣਾਇਆ ਹੈ।

16ਨਿਸ਼ਚੇ ਹੀ ਤੂੰ ਮੇਰੇ ਕਦਮਾਂ ਨੂੰ ਗਿਣੇਗਾ ਪਰ ਮੇਰੇ ਪਾਪ ਦਾ ਲੇਖਾ ਨਹੀਂ ਰੱਖੇਂਗਾ।

17ਮੇਰੇ ਅਪਰਾਧ ਇੱਕ ਮੋਹਰ ਲੱਗੇ ਹੋਏ ਥੈਲੇ ਵਿੱਚ ਬੰਦ ਕਰ ਦਿੱਤੇ ਜਾਣਗੇ; ਤੂੰ ਮੇਰੇ ਪਾਪ ਨੂੰ ਢੱਕ ਲਵੇਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.