ਅੱਯੋਬ 14

ਮੇਰੇ ਅਪਰਾਧ ਇੱਕ ਮੋਹਰ ਲੱਗੇ ਹੋਏ ਥੈਲੇ ਵਿੱਚ ਬੰਦ ਕਰ ਦਿੱਤੇ ਜਾਣਗੇ; ਤੂੰ ਮੇਰੇ ਪਾਪ ਨੂੰ ਢੱਕ ਲਵੇਂਗਾ।

Job 14:17 (UKJV) My transgression is sealed up in a bag, and you sew up mine iniquity.

15ਤੂੰ ਮੈਨੂੰ ਪੁਕਾਰੇਂਗਾ ਅਤੇ ਮੈਂ ਤੈਨੂੰ ਉੱਤਰ ਦਿਆਂਗਾ; ਤੂੰ ਉਸ ਪ੍ਰਾਣੀ ਲਈ ਤਰਸੇਂਗਾ ਜੋ ਤੇਰੇ ਹੱਥਾਂ ਨੇ ਬਣਾਇਆ ਹੈ।

16ਨਿਸ਼ਚੇ ਹੀ ਤੂੰ ਮੇਰੇ ਕਦਮਾਂ ਨੂੰ ਗਿਣੇਗਾ ਪਰ ਮੇਰੇ ਪਾਪ ਦਾ ਲੇਖਾ ਨਹੀਂ ਰੱਖੇਂਗਾ।

17ਮੇਰੇ ਅਪਰਾਧ ਇੱਕ ਮੋਹਰ ਲੱਗੇ ਹੋਏ ਥੈਲੇ ਵਿੱਚ ਬੰਦ ਕਰ ਦਿੱਤੇ ਜਾਣਗੇ; ਤੂੰ ਮੇਰੇ ਪਾਪ ਨੂੰ ਢੱਕ ਲਵੇਂਗਾ।

18“ਪਰ ਜਿਵੇਂ ਪਹਾੜ ਡਿੱਗ ਕੇ ਚੂਰ-ਚੂਰ ਹੋ ਜਾਂਦਾ ਹੈ ਅਤੇ ਜਿਵੇਂ ਇੱਕ ਚੱਟਾਨ ਆਪਣੀ ਥਾਂ ਤੋਂ ਹਟ ਜਾਂਦੀ ਹੈ,

19ਜਿਵੇਂ ਪਾਣੀ ਪੱਥਰਾਂ ਨੂੰ ਘਸਾ ਦਿੰਦਾ ਹੈ ਅਤੇ ਪਾਣੀ ਦੇ ਝਰਨੇ ਮਿੱਟੀ ਨੂੰ ਵਹਾ ਲੈ ਜਾਂਦੇ ਹਨ, ਇਸੇ ਤਰ੍ਹਾਂ ਤੂੰ ਇੱਕ ਵਿਅਕਤੀ ਦੀ ਉਮੀਦ ਨੂੰ ਮਿਟਾ ਦਿੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.