14ਜੇ ਕੋਈ ਮਨੁੱਖ ਮਰ ਜਾਵੇ, ਤਾਂ ਕੀ ਉਹ ਦੁਬਾਰਾ ਜੀਉਂਦਾ ਹੋਵੇਗਾ? ਮੇਰੀ ਸਖ਼ਤ ਸੇਵਾ ਦੇ ਸਾਰੇ ਦਿਨ ਮੈਂ ਆਪਣੇ ਨਵੀਨੀਕਰਨ ਦੇ ਆਉਣ ਦੀ ਉਡੀਕ ਕਰਾਂਗਾ।
15ਤੂੰ ਮੈਨੂੰ ਪੁਕਾਰੇਂਗਾ ਅਤੇ ਮੈਂ ਤੈਨੂੰ ਉੱਤਰ ਦਿਆਂਗਾ; ਤੂੰ ਉਸ ਪ੍ਰਾਣੀ ਲਈ ਤਰਸੇਂਗਾ ਜੋ ਤੇਰੇ ਹੱਥਾਂ ਨੇ ਬਣਾਇਆ ਹੈ।
16ਨਿਸ਼ਚੇ ਹੀ ਤੂੰ ਮੇਰੇ ਕਦਮਾਂ ਨੂੰ ਗਿਣੇਗਾ ਪਰ ਮੇਰੇ ਪਾਪ ਦਾ ਲੇਖਾ ਨਹੀਂ ਰੱਖੇਂਗਾ।
17ਮੇਰੇ ਅਪਰਾਧ ਇੱਕ ਮੋਹਰ ਲੱਗੇ ਹੋਏ ਥੈਲੇ ਵਿੱਚ ਬੰਦ ਕਰ ਦਿੱਤੇ ਜਾਣਗੇ; ਤੂੰ ਮੇਰੇ ਪਾਪ ਨੂੰ ਢੱਕ ਲਵੇਂਗਾ।
18“ਪਰ ਜਿਵੇਂ ਪਹਾੜ ਡਿੱਗ ਕੇ ਚੂਰ-ਚੂਰ ਹੋ ਜਾਂਦਾ ਹੈ ਅਤੇ ਜਿਵੇਂ ਇੱਕ ਚੱਟਾਨ ਆਪਣੀ ਥਾਂ ਤੋਂ ਹਟ ਜਾਂਦੀ ਹੈ,