ਅੱਯੋਬ 14

ਉਹ ਫੁੱਲਾਂ ਵਾਂਗ ਖਿੜਦਾ ਅਤੇ ਫਿਰ ਮੁਰਝਾ ਜਾਂਦਾ ਹੈ; ਪਰਛਾਵੇਂ ਵਾਂਗ ਢੱਲ਼ ਜਾਂਦਾ, ਉਹ ਠਹਿਰਦਾ ਨਹੀਂ।

Job 14:2 (UKJV) He comes forth like a flower, and is cut down: he flees also as a shadow, and continues not.

1“ਮਨੁੱਖ, ਔਰਤ ਤੋਂ ਪੈਦਾ ਹੋਇਆ, ਉਹ ਥੋੜੇ ਦਿਨਾਂ ਦਾ ਅਤੇ ਉਸਦਾ ਜੀਵਨ ਮੁਸੀਬਤਾਂ ਨਾਲ ਭਰਿਆ ਹੁੰਦਾ ਹੈ।

2ਉਹ ਫੁੱਲਾਂ ਵਾਂਗ ਖਿੜਦਾ ਅਤੇ ਫਿਰ ਮੁਰਝਾ ਜਾਂਦਾ ਹੈ; ਪਰਛਾਵੇਂ ਵਾਂਗ ਢੱਲ਼ ਜਾਂਦਾ, ਉਹ ਠਹਿਰਦਾ ਨਹੀਂ।

3ਕੀ ਤੂੰ ਉਹਨਾਂ ਤੇ ਆਪਣੀਆਂ ਅੱਖਾਂ ਲਾਉਂਦਾ ਹੈ? ਕੀ ਤੂੰ ਨਿਆਉਂ ਲਈ ਆਪਣੇ ਸਾਹਮਣੇ ਇਸ ਨੂੰ ਲਿਆਓਗਾ?

4ਕੌਣ ਅਸ਼ੁੱਧ ਵਸਤੂ ਵਿੱਚੋਂ ਪਵਿੱਤਰ ਨੂੰ ਲਿਆ ਸਕਦਾ ਹੈ? ਕੋਈ ਨਹੀਂ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.