ਅੱਯੋਬ 14

ਕੀ ਤੂੰ ਉਹਨਾਂ ਤੇ ਆਪਣੀਆਂ ਅੱਖਾਂ ਲਾਉਂਦਾ ਹੈ? ਕੀ ਤੂੰ ਨਿਆਉਂ ਲਈ ਆਪਣੇ ਸਾਹਮਣੇ ਇਸ ਨੂੰ ਲਿਆਓਗਾ?

Job 14:3 (UKJV) And does you open yours eyes upon such an one, and bring me into judgment with you?

1“ਮਨੁੱਖ, ਔਰਤ ਤੋਂ ਪੈਦਾ ਹੋਇਆ, ਉਹ ਥੋੜੇ ਦਿਨਾਂ ਦਾ ਅਤੇ ਉਸਦਾ ਜੀਵਨ ਮੁਸੀਬਤਾਂ ਨਾਲ ਭਰਿਆ ਹੁੰਦਾ ਹੈ।

2ਉਹ ਫੁੱਲਾਂ ਵਾਂਗ ਖਿੜਦਾ ਅਤੇ ਫਿਰ ਮੁਰਝਾ ਜਾਂਦਾ ਹੈ; ਪਰਛਾਵੇਂ ਵਾਂਗ ਢੱਲ਼ ਜਾਂਦਾ, ਉਹ ਠਹਿਰਦਾ ਨਹੀਂ।

3ਕੀ ਤੂੰ ਉਹਨਾਂ ਤੇ ਆਪਣੀਆਂ ਅੱਖਾਂ ਲਾਉਂਦਾ ਹੈ? ਕੀ ਤੂੰ ਨਿਆਉਂ ਲਈ ਆਪਣੇ ਸਾਹਮਣੇ ਇਸ ਨੂੰ ਲਿਆਓਗਾ?

4ਕੌਣ ਅਸ਼ੁੱਧ ਵਸਤੂ ਵਿੱਚੋਂ ਪਵਿੱਤਰ ਨੂੰ ਲਿਆ ਸਕਦਾ ਹੈ? ਕੋਈ ਨਹੀਂ!

5ਇੱਕ ਵਿਅਕਤੀ ਦੇ ਦਿਨ ਨਿਰਧਾਰਤ ਕੀਤੇ ਜਾਂਦੇ ਹਨ; ਅਤੇ ਉਸ ਦੇ ਮਹੀਨਿਆਂ ਦੀ ਗਿਣਤੀ ਕੀਤੀ ਜਾਂਦੀ ਹੈ ਅਤੇ ਸੀਮਾਵਾਂ ਨਿਰਧਾਰਤ ਕੀਤੀਆਂ ਹਨ ਜੋ ਉਹ ਪਾਰ ਨਹੀਂ ਕਰ ਸਕਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.