12ਤੇਰਾ ਦਿਲ ਤੈਨੂੰ ਕਿਉਂ ਦੂਰ ਲੈ ਗਿਆ, ਅਤੇ ਤੇਰੀਆਂ ਅੱਖਾਂ ਕਿਉਂ ਗੁੱਸੇ ਨਾਲ ਚਮਕਦੀਆਂ ਹਨ,
13ਕੀ ਤੂੰ ਪਰਮੇਸ਼ਵਰ ਦੇ ਵਿਰੁੱਧ ਆਪਣਾ ਗੁੱਸਾ, ਅਤੇ ਆਪਣੇ ਮੂੰਹੋਂ ਇਹੋ ਜਿਹੀਆਂ ਗੱਲਾਂ ਕੱਢਦੇ ਹੋ?
14“ਮਨੁੱਖ ਕੀ ਹਨ, ਜੋ ਉਹ ਸ਼ੁੱਧ ਹੋ ਸਕਦੇ ਹਨ, ਜਾਂ ਉਹ ਜੋ ਔਰਤ ਤੋਂ ਪੈਦਾ ਹੋਏ ਹਨ, ਕਿ ਉਹ ਧਰਮੀ ਠਹਿਰੇ?
15ਜੇਕਰ ਪਰਮੇਸ਼ਵਰ ਆਪਣੇ ਸੰਤਾਂ ਉੱਤੇ ਭਰੋਸਾ ਨਹੀਂ ਰੱਖਦਾ, ਜੇਕਰ ਅਕਾਸ਼ ਵੀ ਉਸ ਦੀਆਂ ਨਜ਼ਰਾਂ ਵਿੱਚ ਸ਼ੁੱਧ ਨਹੀਂ ਹਨ,
16ਤਾਂ ਮਨੁੱਖ ਕਿੰਨੇ ਹੀ ਘੱਟ, ਜਿਹੜੇ ਗੰਦੇ ਅਤੇ ਭ੍ਰਿਸ਼ਟ ਹਨ, ਜੋ ਪਾਣੀ ਵਾਂਗ ਬੁਰਿਆਈ ਨੂੰ ਪੀਂਦੇ ਹਨ!