14“ਮਨੁੱਖ ਕੀ ਹਨ, ਜੋ ਉਹ ਸ਼ੁੱਧ ਹੋ ਸਕਦੇ ਹਨ, ਜਾਂ ਉਹ ਜੋ ਔਰਤ ਤੋਂ ਪੈਦਾ ਹੋਏ ਹਨ, ਕਿ ਉਹ ਧਰਮੀ ਠਹਿਰੇ?
15ਜੇਕਰ ਪਰਮੇਸ਼ਵਰ ਆਪਣੇ ਸੰਤਾਂ ਉੱਤੇ ਭਰੋਸਾ ਨਹੀਂ ਰੱਖਦਾ, ਜੇਕਰ ਅਕਾਸ਼ ਵੀ ਉਸ ਦੀਆਂ ਨਜ਼ਰਾਂ ਵਿੱਚ ਸ਼ੁੱਧ ਨਹੀਂ ਹਨ,
16ਤਾਂ ਮਨੁੱਖ ਕਿੰਨੇ ਹੀ ਘੱਟ, ਜਿਹੜੇ ਗੰਦੇ ਅਤੇ ਭ੍ਰਿਸ਼ਟ ਹਨ, ਜੋ ਪਾਣੀ ਵਾਂਗ ਬੁਰਿਆਈ ਨੂੰ ਪੀਂਦੇ ਹਨ!
17“ਮੇਰੀ ਗੱਲ ਸੁਣੋ ਅਤੇ ਮੈਂ ਤੁਹਾਨੂੰ ਸਮਝਾਵਾਂਗਾ; ਮੈਂ ਤੁਹਾਨੂੰ ਦੱਸਾਂ ਕਿ ਮੈਂ ਕੀ ਦੇਖਿਆ ਹੈ,
18ਬੁੱਧਵਾਨਾਂ ਨੇ ਕੀ ਐਲਾਨ ਕੀਤਾ ਹੈ, ਜੋ ਆਪਣੇ ਪੁਰਖਿਆਂ ਤੋਂ ਪ੍ਰਾਪਤ ਕੀਤਾ ਕੁਝ ਵੀ ਨਹੀਂ ਲੁਕਾਉਂਣਾ