8ਤੂੰ ਮੈਨੂੰ ਨਾਸ ਕਰ ਦਿੱਤਾ ਹੈ ਅਤੇ ਤੂੰ ਮੇਰੇ ਵਿਰੁੱਧ ਗਵਾਹ ਬਣ ਗਿਆ ਹੈ; ਮੇਰੀ ਦੁਰਬਲਤਾਈ ਉੱਠ ਕੇ ਮੇਰੇ ਵਿਰੁੱਧ ਗਵਾਹੀ ਦਿੰਦੀ ਹੈ।
9ਪਰਮੇਸ਼ਵਰ ਮੇਰੇ ਉੱਤੇ ਹਮਲਾ ਕਰਦਾ ਹੈ ਅਤੇ ਆਪਣੇ ਗੁੱਸੇ ਵਿੱਚ ਮੈਨੂੰ ਪਾੜਦਾ ਹੈ ਅਤੇ ਮੇਰੇ ਉੱਤੇ ਆਪਣੇ ਦੰਦ ਪੀਸਦਾ ਹੈ; ਮੇਰੇ ਵਿਰੋਧੀ ਨੇ ਆਪਣੀਆਂ ਅੱਖਾਂ ਮੇਰੇ ਉੱਤੇ ਟਿਕਾਈਆਂ ਹਨ।
10ਲੋਕ ਮੇਰੇ ਤੇ ਮਜ਼ਾਕ ਕਰਨ ਲਈ ਆਪਣੇ ਮੂੰਹ ਖੋਲ੍ਹਦੇ ਹਨ; ਉਹ ਘਿਣਾਉਣੇ ਢੰਗ ਨਾਲ ਮੇਰੀਆਂ ਗੱਲਾਂ ਤੇ ਚਪੇੜਾਂ ਮਾਰਦੇ ਹਨ ਅਤੇ ਮੇਰੇ ਵਿਰੁੱਧ ਇਕੱਠੇ ਹੋ ਜਾਂਦੇ ਹਨ।
11ਪਰਮੇਸ਼ਵਰ ਨੇ ਮੈਨੂੰ ਅਧਰਮੀ ਦੇ ਹਵਾਲੇ ਕਰ ਦਿੱਤਾ ਹੈ ਅਤੇ ਮੈਨੂੰ ਦੁਸ਼ਟਾਂ ਦੇ ਪੰਜੇ ਵਿੱਚ ਸੁੱਟ ਦਿੱਤਾ ਹੈ।
12ਮੇਰੇ ਨਾਲ ਸਭ ਕੁਝ ਠੀਕ ਸੀ, ਪਰ ਉਸਨੇ ਮੈਨੂੰ ਤੋੜ ਦਿੱਤਾ; ਉਸ ਨੇ ਮੈਨੂੰ ਗਰਦਨ ਫੜ ਕੇ ਕੁਚਲ ਦਿੱਤਾ। ਉਸਨੇ ਮੈਨੂੰ ਆਪਣਾ ਨਿਸ਼ਾਨਾ ਬਣਾਇਆ ਹੈ;