ਅੱਯੋਬ 16

ਮੇਰੇ ਨਾਲ ਸਭ ਕੁਝ ਠੀਕ ਸੀ, ਪਰ ਉਸਨੇ ਮੈਨੂੰ ਤੋੜ ਦਿੱਤਾ; ਉਸ ਨੇ ਮੈਨੂੰ ਗਰਦਨ ਫੜ ਕੇ ਕੁਚਲ ਦਿੱਤਾ। ਉਸਨੇ ਮੈਨੂੰ ਆਪਣਾ ਨਿਸ਼ਾਨਾ ਬਣਾਇਆ ਹੈ;

Job 16:12 (UKJV) I was at ease, but he has broken me asunder: he has also taken me by my neck, and shaken me to pieces, and set me up for his mark.

10ਲੋਕ ਮੇਰੇ ਤੇ ਮਜ਼ਾਕ ਕਰਨ ਲਈ ਆਪਣੇ ਮੂੰਹ ਖੋਲ੍ਹਦੇ ਹਨ; ਉਹ ਘਿਣਾਉਣੇ ਢੰਗ ਨਾਲ ਮੇਰੀਆਂ ਗੱਲਾਂ ਤੇ ਚਪੇੜਾਂ ਮਾਰਦੇ ਹਨ ਅਤੇ ਮੇਰੇ ਵਿਰੁੱਧ ਇਕੱਠੇ ਹੋ ਜਾਂਦੇ ਹਨ।

11ਪਰਮੇਸ਼ਵਰ ਨੇ ਮੈਨੂੰ ਅਧਰਮੀ ਦੇ ਹਵਾਲੇ ਕਰ ਦਿੱਤਾ ਹੈ ਅਤੇ ਮੈਨੂੰ ਦੁਸ਼ਟਾਂ ਦੇ ਪੰਜੇ ਵਿੱਚ ਸੁੱਟ ਦਿੱਤਾ ਹੈ।

12ਮੇਰੇ ਨਾਲ ਸਭ ਕੁਝ ਠੀਕ ਸੀ, ਪਰ ਉਸਨੇ ਮੈਨੂੰ ਤੋੜ ਦਿੱਤਾ; ਉਸ ਨੇ ਮੈਨੂੰ ਗਰਦਨ ਫੜ ਕੇ ਕੁਚਲ ਦਿੱਤਾ। ਉਸਨੇ ਮੈਨੂੰ ਆਪਣਾ ਨਿਸ਼ਾਨਾ ਬਣਾਇਆ ਹੈ;

13ਉਸਦੇ ਤੀਰਅੰਦਾਜ਼ ਮੈਨੂੰ ਘੇਰਦੇ ਹਨ। ਬਿਨਾਂ ਤਰਸ ਦੇ, ਉਹ ਮੇਰੇ ਗੁਰਦੇ ਨੂੰ ਵਿੰਨ੍ਹ ਸੁੱਟਦਾ ਹੈ ਅਤੇ ਮੇਰੇ ਪਿੱਤ ਨੂੰ ਜ਼ਮੀਨ ਤੇ ਸੁੱਟ ਦਿੰਦਾ ਹੈ।

14ਬਾਰ-ਬਾਰ ਉਹ ਮੇਰੇ ਉੱਤੇ ਫਟਦਾ ਹੈ; ਉਹ ਇੱਕ ਯੋਧੇ ਵਾਂਗ ਮੇਰੇ ਉੱਤੇ ਹਮਲਾ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.