11ਪਰਮੇਸ਼ਵਰ ਨੇ ਮੈਨੂੰ ਅਧਰਮੀ ਦੇ ਹਵਾਲੇ ਕਰ ਦਿੱਤਾ ਹੈ ਅਤੇ ਮੈਨੂੰ ਦੁਸ਼ਟਾਂ ਦੇ ਪੰਜੇ ਵਿੱਚ ਸੁੱਟ ਦਿੱਤਾ ਹੈ।
12ਮੇਰੇ ਨਾਲ ਸਭ ਕੁਝ ਠੀਕ ਸੀ, ਪਰ ਉਸਨੇ ਮੈਨੂੰ ਤੋੜ ਦਿੱਤਾ; ਉਸ ਨੇ ਮੈਨੂੰ ਗਰਦਨ ਫੜ ਕੇ ਕੁਚਲ ਦਿੱਤਾ। ਉਸਨੇ ਮੈਨੂੰ ਆਪਣਾ ਨਿਸ਼ਾਨਾ ਬਣਾਇਆ ਹੈ;
13ਉਸਦੇ ਤੀਰਅੰਦਾਜ਼ ਮੈਨੂੰ ਘੇਰਦੇ ਹਨ। ਬਿਨਾਂ ਤਰਸ ਦੇ, ਉਹ ਮੇਰੇ ਗੁਰਦੇ ਨੂੰ ਵਿੰਨ੍ਹ ਸੁੱਟਦਾ ਹੈ ਅਤੇ ਮੇਰੇ ਪਿੱਤ ਨੂੰ ਜ਼ਮੀਨ ਤੇ ਸੁੱਟ ਦਿੰਦਾ ਹੈ।
14ਬਾਰ-ਬਾਰ ਉਹ ਮੇਰੇ ਉੱਤੇ ਫਟਦਾ ਹੈ; ਉਹ ਇੱਕ ਯੋਧੇ ਵਾਂਗ ਮੇਰੇ ਉੱਤੇ ਹਮਲਾ ਕਰਦਾ ਹੈ।
15“ਮੈਂ ਆਪਣੀ ਚਮੜੀ ਉੱਤੇ ਤੱਪੜ ਪਾ ਲਿਆ ਹੈ ਅਤੇ ਆਪਣੇ ਮੱਥੇ ਨੂੰ ਮਿੱਟੀ ਵਿੱਚ ਦੱਬ ਦਿੱਤਾ ਹੈ।