5ਪਰ ਹੁਣ ਆਪਣਾ ਹੱਥ ਵਧਾ ਅਤੇ ਉਸ ਦੇ ਮਾਸ ਅਤੇ ਹੱਡੀਆਂ ਨੂੰ ਮਾਰ, ਅਤੇ ਉਹ ਤੇਰੇ ਮੂੰਹ ਉੱਤੇ ਤੈਨੂੰ ਸਰਾਪ ਦੇਵੇਗਾ।”
6ਯਾਹਵੇਹ ਨੇ ਸ਼ੈਤਾਨ ਨੂੰ ਕਿਹਾ, “ਠੀਕ ਹੈ, ਫਿਰ, ਉਹ ਤੇਰੇ ਹੱਥ ਵਿੱਚ ਹੈ; ਪਰ ਤੂੰ ਉਸਦੀ ਜਾਨ ਨਾ ਲਈ।”
7ਫਿਰ ਸ਼ੈਤਾਨ ਯਾਹਵੇਹ ਦੀ ਹਜ਼ੂਰੀ ਤੋਂ ਬਾਹਰ ਚਲਾ ਗਿਆ ਅਤੇ ਅੱਯੋਬ ਨੂੰ ਉਸਦੇ ਪੈਰਾਂ ਦੇ ਤਲੇ ਤੋਂ ਲੈ ਕੇ ਉਸਦੇ ਸਿਰ ਤੱਕ ਦਰਦਨਾਕ ਜ਼ਖਮ ਦਿੱਤੇ।
8ਫਿਰ ਅੱਯੋਬ ਨੇ ਟੁੱਟੇ ਹੋਏ ਮਿੱਟੀ ਦੇ ਭਾਂਡੇ ਦਾ ਇੱਕ ਟੁਕੜਾ ਲਿਆ ਅਤੇ ਸੁਆਹ ਦੇ ਵਿਚਕਾਰ ਬੈਠਦੇ ਹੋਏ ਆਪਣੇ ਆਪ ਨੂੰ ਉਸ ਨਾਲ ਰਗੜਿਆ।
9ਉਸ ਦੀ ਪਤਨੀ ਨੇ ਉਸ ਨੂੰ ਕਿਹਾ, “ਕੀ ਤੁਸੀਂ ਅਜੇ ਵੀ ਆਪਣੀ ਖਰਿਆਈ ਤੇ ਕਾਇਮ ਹੋ? ਪਰਮੇਸ਼ਵਰ ਨੂੰ ਸਰਾਪ ਦੇ ਅਤੇ ਮਰ ਜਾ!”