ਅੱਯੋਬ 2

ਫਿਰ ਅੱਯੋਬ ਨੇ ਟੁੱਟੇ ਹੋਏ ਮਿੱਟੀ ਦੇ ਭਾਂਡੇ ਦਾ ਇੱਕ ਟੁਕੜਾ ਲਿਆ ਅਤੇ ਸੁਆਹ ਦੇ ਵਿਚਕਾਰ ਬੈਠਦੇ ਹੋਏ ਆਪਣੇ ਆਪ ਨੂੰ ਉਸ ਨਾਲ ਰਗੜਿਆ।

Job 2:8 (UKJV) And he took him a potsherd to scrape himself likewise; and he sat down among the ashes.

6ਯਾਹਵੇਹ ਨੇ ਸ਼ੈਤਾਨ ਨੂੰ ਕਿਹਾ, “ਠੀਕ ਹੈ, ਫਿਰ, ਉਹ ਤੇਰੇ ਹੱਥ ਵਿੱਚ ਹੈ; ਪਰ ਤੂੰ ਉਸਦੀ ਜਾਨ ਨਾ ਲਈ।”

7ਫਿਰ ਸ਼ੈਤਾਨ ਯਾਹਵੇਹ ਦੀ ਹਜ਼ੂਰੀ ਤੋਂ ਬਾਹਰ ਚਲਾ ਗਿਆ ਅਤੇ ਅੱਯੋਬ ਨੂੰ ਉਸਦੇ ਪੈਰਾਂ ਦੇ ਤਲੇ ਤੋਂ ਲੈ ਕੇ ਉਸਦੇ ਸਿਰ ਤੱਕ ਦਰਦਨਾਕ ਜ਼ਖਮ ਦਿੱਤੇ।

8ਫਿਰ ਅੱਯੋਬ ਨੇ ਟੁੱਟੇ ਹੋਏ ਮਿੱਟੀ ਦੇ ਭਾਂਡੇ ਦਾ ਇੱਕ ਟੁਕੜਾ ਲਿਆ ਅਤੇ ਸੁਆਹ ਦੇ ਵਿਚਕਾਰ ਬੈਠਦੇ ਹੋਏ ਆਪਣੇ ਆਪ ਨੂੰ ਉਸ ਨਾਲ ਰਗੜਿਆ।

9ਉਸ ਦੀ ਪਤਨੀ ਨੇ ਉਸ ਨੂੰ ਕਿਹਾ, “ਕੀ ਤੁਸੀਂ ਅਜੇ ਵੀ ਆਪਣੀ ਖਰਿਆਈ ਤੇ ਕਾਇਮ ਹੋ? ਪਰਮੇਸ਼ਵਰ ਨੂੰ ਸਰਾਪ ਦੇ ਅਤੇ ਮਰ ਜਾ!”

10ਉਸ ਨੇ ਜਵਾਬ ਦਿੱਤਾ, “ਤੂੰ ਇੱਕ ਮੂਰਖ ਔਰਤ ਵਾਂਗ ਗੱਲ ਕਰ ਰਹੀ ਹੈ। ਕੀ ਅਸੀਂ ਪਰਮੇਸ਼ਵਰ ਤੋਂ ਚੰਗਾ-ਚੰਗਾ ਤਾਂ ਲਈਏ ਪਰ ਬੁਰਾ ਨਹੀਂ?” ਇਸ ਸਭ ਵਿੱਚ, ਅੱਯੋਬ ਨੇ ਜੋ ਕਿਹਾ ਉਸ ਵਿੱਚ ਪਾਪ ਨਹੀਂ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.