8ਫਿਰ ਅੱਯੋਬ ਨੇ ਟੁੱਟੇ ਹੋਏ ਮਿੱਟੀ ਦੇ ਭਾਂਡੇ ਦਾ ਇੱਕ ਟੁਕੜਾ ਲਿਆ ਅਤੇ ਸੁਆਹ ਦੇ ਵਿਚਕਾਰ ਬੈਠਦੇ ਹੋਏ ਆਪਣੇ ਆਪ ਨੂੰ ਉਸ ਨਾਲ ਰਗੜਿਆ।
9ਉਸ ਦੀ ਪਤਨੀ ਨੇ ਉਸ ਨੂੰ ਕਿਹਾ, “ਕੀ ਤੁਸੀਂ ਅਜੇ ਵੀ ਆਪਣੀ ਖਰਿਆਈ ਤੇ ਕਾਇਮ ਹੋ? ਪਰਮੇਸ਼ਵਰ ਨੂੰ ਸਰਾਪ ਦੇ ਅਤੇ ਮਰ ਜਾ!”
10ਉਸ ਨੇ ਜਵਾਬ ਦਿੱਤਾ, “ਤੂੰ ਇੱਕ ਮੂਰਖ ਔਰਤ ਵਾਂਗ ਗੱਲ ਕਰ ਰਹੀ ਹੈ। ਕੀ ਅਸੀਂ ਪਰਮੇਸ਼ਵਰ ਤੋਂ ਚੰਗਾ-ਚੰਗਾ ਤਾਂ ਲਈਏ ਪਰ ਬੁਰਾ ਨਹੀਂ?” ਇਸ ਸਭ ਵਿੱਚ, ਅੱਯੋਬ ਨੇ ਜੋ ਕਿਹਾ ਉਸ ਵਿੱਚ ਪਾਪ ਨਹੀਂ ਕੀਤਾ।
11ਜਦੋਂ ਅੱਯੋਬ ਦੇ ਤਿੰਨ ਮਿੱਤਰਾਂ, ਏਲੀਫਾਜ਼ ਤੇਮਾਨੀ, ਬਿਲਦਦ ਸ਼ੂਹੀ ਅਤੇ ਜ਼ੋਫ਼ਾਰ ਨਮਾਥੀ ਨੇ ਉਸ ਉੱਤੇ ਆਈਆਂ ਸਾਰੀਆਂ ਮੁਸੀਬਤਾਂ ਬਾਰੇ ਸੁਣਿਆ, ਤਾਂ ਉਹ ਆਪਣੇ ਘਰਾਂ ਤੋਂ ਚਲ ਪਏ ਅਤੇ ਇੱਕਠੇ ਹੋ ਕੇ ਉਸ ਨਾਲ ਹਮਦਰਦੀ ਕਰਨ ਅਤੇ ਉਸ ਨੂੰ ਦਿਲਾਸਾ ਦੇਣ ਦਾ ਇਕਰਾਰ ਕੀਤਾ।
12ਜਦੋਂ ਉਹਨਾਂ ਨੇ ਉਸਨੂੰ ਦੂਰੋਂ ਦੇਖਿਆ, ਤਾਂ ਉਸਨੂੰ ਪਛਾਣ ਨਾ ਸਕੇ; ਉਹ ਉੱਚੀ-ਉੱਚੀ ਰੋਣ ਲੱਗੇ, ਅਤੇ ਉਹਨਾਂ ਨੇ ਦੁੱਖ ਵਿੱਚ ਆਪਣੇ ਕੱਪੜੇ ਪਾੜੇ ਅਤੇ ਆਪਣੇ ਸਿਰਾਂ ਉੱਤੇ ਮਿੱਟੀ ਪਾਈ।