ਅੱਯੋਬ 2

ਜਦੋਂ ਉਹਨਾਂ ਨੇ ਉਸਨੂੰ ਦੂਰੋਂ ਦੇਖਿਆ, ਤਾਂ ਉਸਨੂੰ ਪਛਾਣ ਨਾ ਸਕੇ; ਉਹ ਉੱਚੀ-ਉੱਚੀ ਰੋਣ ਲੱਗੇ, ਅਤੇ ਉਹਨਾਂ ਨੇ ਦੁੱਖ ਵਿੱਚ ਆਪਣੇ ਕੱਪੜੇ ਪਾੜੇ ਅਤੇ ਆਪਣੇ ਸਿਰਾਂ ਉੱਤੇ ਮਿੱਟੀ ਪਾਈ।

Job 2:12 (UKJV) And when they lifted up their eyes far off, and knew him not, they lifted up their voice, and wept; and they rent every one his mantle, and sprinkled dust upon their heads toward heaven.

10ਉਸ ਨੇ ਜਵਾਬ ਦਿੱਤਾ, “ਤੂੰ ਇੱਕ ਮੂਰਖ ਔਰਤ ਵਾਂਗ ਗੱਲ ਕਰ ਰਹੀ ਹੈ। ਕੀ ਅਸੀਂ ਪਰਮੇਸ਼ਵਰ ਤੋਂ ਚੰਗਾ-ਚੰਗਾ ਤਾਂ ਲਈਏ ਪਰ ਬੁਰਾ ਨਹੀਂ?” ਇਸ ਸਭ ਵਿੱਚ, ਅੱਯੋਬ ਨੇ ਜੋ ਕਿਹਾ ਉਸ ਵਿੱਚ ਪਾਪ ਨਹੀਂ ਕੀਤਾ।

11ਜਦੋਂ ਅੱਯੋਬ ਦੇ ਤਿੰਨ ਮਿੱਤਰਾਂ, ਏਲੀਫਾਜ਼ ਤੇਮਾਨੀ, ਬਿਲਦਦ ਸ਼ੂਹੀ ਅਤੇ ਜ਼ੋਫ਼ਾਰ ਨਮਾਥੀ ਨੇ ਉਸ ਉੱਤੇ ਆਈਆਂ ਸਾਰੀਆਂ ਮੁਸੀਬਤਾਂ ਬਾਰੇ ਸੁਣਿਆ, ਤਾਂ ਉਹ ਆਪਣੇ ਘਰਾਂ ਤੋਂ ਚਲ ਪਏ ਅਤੇ ਇੱਕਠੇ ਹੋ ਕੇ ਉਸ ਨਾਲ ਹਮਦਰਦੀ ਕਰਨ ਅਤੇ ਉਸ ਨੂੰ ਦਿਲਾਸਾ ਦੇਣ ਦਾ ਇਕਰਾਰ ਕੀਤਾ।

12ਜਦੋਂ ਉਹਨਾਂ ਨੇ ਉਸਨੂੰ ਦੂਰੋਂ ਦੇਖਿਆ, ਤਾਂ ਉਸਨੂੰ ਪਛਾਣ ਨਾ ਸਕੇ; ਉਹ ਉੱਚੀ-ਉੱਚੀ ਰੋਣ ਲੱਗੇ, ਅਤੇ ਉਹਨਾਂ ਨੇ ਦੁੱਖ ਵਿੱਚ ਆਪਣੇ ਕੱਪੜੇ ਪਾੜੇ ਅਤੇ ਆਪਣੇ ਸਿਰਾਂ ਉੱਤੇ ਮਿੱਟੀ ਪਾਈ।

13ਤਦ ਉਹ ਸੱਤ ਦਿਨ ਅਤੇ ਸੱਤ ਰਾਤਾਂ ਉਸਦੇ ਨਾਲ ਜ਼ਮੀਨ ਉੱਤੇ ਬੈਠੇ ਰਹੇ। ਕਿਸੇ ਨੇ ਵੀ ਉਸਨੂੰ ਇੱਕ ਸ਼ਬਦ ਨਹੀਂ ਕਿਹਾ, ਕਿਉਂਕਿ ਉਹਨਾਂ ਨੇ ਦੇਖਿਆ ਕਿ ਉਸਦਾ ਦੁੱਖ ਕਿੰਨਾ ਵੱਡਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.