ਅੱਯੋਬ 2

ਜਦੋਂ ਅੱਯੋਬ ਦੇ ਤਿੰਨ ਮਿੱਤਰਾਂ, ਏਲੀਫਾਜ਼ ਤੇਮਾਨੀ, ਬਿਲਦਦ ਸ਼ੂਹੀ ਅਤੇ ਜ਼ੋਫ਼ਾਰ ਨਮਾਥੀ ਨੇ ਉਸ ਉੱਤੇ ਆਈਆਂ ਸਾਰੀਆਂ ਮੁਸੀਬਤਾਂ ਬਾਰੇ ਸੁਣਿਆ, ਤਾਂ ਉਹ ਆਪਣੇ ਘਰਾਂ ਤੋਂ ਚਲ ਪਏ ਅਤੇ ਇੱਕਠੇ ਹੋ ਕੇ ਉਸ ਨਾਲ ਹਮਦਰਦੀ ਕਰਨ ਅਤੇ ਉਸ ਨੂੰ ਦਿਲਾਸਾ ਦੇਣ ਦਾ ਇਕਰਾਰ ਕੀਤਾ।

Job 2:11 (UKJV) Now when Job's three friends heard of all this evil that was come upon him, they came every one from his own place; Eliphaz the Temanite, and Bildad the Shuhite, and Zophar the Naamathite: for they had made an appointment together to come to mourn with him and to comfort him.

9ਉਸ ਦੀ ਪਤਨੀ ਨੇ ਉਸ ਨੂੰ ਕਿਹਾ, “ਕੀ ਤੁਸੀਂ ਅਜੇ ਵੀ ਆਪਣੀ ਖਰਿਆਈ ਤੇ ਕਾਇਮ ਹੋ? ਪਰਮੇਸ਼ਵਰ ਨੂੰ ਸਰਾਪ ਦੇ ਅਤੇ ਮਰ ਜਾ!”

10ਉਸ ਨੇ ਜਵਾਬ ਦਿੱਤਾ, “ਤੂੰ ਇੱਕ ਮੂਰਖ ਔਰਤ ਵਾਂਗ ਗੱਲ ਕਰ ਰਹੀ ਹੈ। ਕੀ ਅਸੀਂ ਪਰਮੇਸ਼ਵਰ ਤੋਂ ਚੰਗਾ-ਚੰਗਾ ਤਾਂ ਲਈਏ ਪਰ ਬੁਰਾ ਨਹੀਂ?” ਇਸ ਸਭ ਵਿੱਚ, ਅੱਯੋਬ ਨੇ ਜੋ ਕਿਹਾ ਉਸ ਵਿੱਚ ਪਾਪ ਨਹੀਂ ਕੀਤਾ।

11ਜਦੋਂ ਅੱਯੋਬ ਦੇ ਤਿੰਨ ਮਿੱਤਰਾਂ, ਏਲੀਫਾਜ਼ ਤੇਮਾਨੀ, ਬਿਲਦਦ ਸ਼ੂਹੀ ਅਤੇ ਜ਼ੋਫ਼ਾਰ ਨਮਾਥੀ ਨੇ ਉਸ ਉੱਤੇ ਆਈਆਂ ਸਾਰੀਆਂ ਮੁਸੀਬਤਾਂ ਬਾਰੇ ਸੁਣਿਆ, ਤਾਂ ਉਹ ਆਪਣੇ ਘਰਾਂ ਤੋਂ ਚਲ ਪਏ ਅਤੇ ਇੱਕਠੇ ਹੋ ਕੇ ਉਸ ਨਾਲ ਹਮਦਰਦੀ ਕਰਨ ਅਤੇ ਉਸ ਨੂੰ ਦਿਲਾਸਾ ਦੇਣ ਦਾ ਇਕਰਾਰ ਕੀਤਾ।

12ਜਦੋਂ ਉਹਨਾਂ ਨੇ ਉਸਨੂੰ ਦੂਰੋਂ ਦੇਖਿਆ, ਤਾਂ ਉਸਨੂੰ ਪਛਾਣ ਨਾ ਸਕੇ; ਉਹ ਉੱਚੀ-ਉੱਚੀ ਰੋਣ ਲੱਗੇ, ਅਤੇ ਉਹਨਾਂ ਨੇ ਦੁੱਖ ਵਿੱਚ ਆਪਣੇ ਕੱਪੜੇ ਪਾੜੇ ਅਤੇ ਆਪਣੇ ਸਿਰਾਂ ਉੱਤੇ ਮਿੱਟੀ ਪਾਈ।

13ਤਦ ਉਹ ਸੱਤ ਦਿਨ ਅਤੇ ਸੱਤ ਰਾਤਾਂ ਉਸਦੇ ਨਾਲ ਜ਼ਮੀਨ ਉੱਤੇ ਬੈਠੇ ਰਹੇ। ਕਿਸੇ ਨੇ ਵੀ ਉਸਨੂੰ ਇੱਕ ਸ਼ਬਦ ਨਹੀਂ ਕਿਹਾ, ਕਿਉਂਕਿ ਉਹਨਾਂ ਨੇ ਦੇਖਿਆ ਕਿ ਉਸਦਾ ਦੁੱਖ ਕਿੰਨਾ ਵੱਡਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.