11“ਮੈਂ ਜੰਮਦਿਆਂ ਹੀ ਨਾਸ ਕਿਉਂ ਨਹੀਂ ਹੋਇਆ, ਅਤੇ ਕੁੱਖ ਤੋਂ ਨਿਕੱਲਦੇ ਹੀ ਕਿਉਂ ਨਹੀਂ ਮਰਿਆ?
12ਮੈਨੂੰ ਲੈਣ ਲਈ ਗੋਡੇ ਕਿਉਂ ਸਨ ਅਤੇ ਛਾਤੀਆਂ ਕਿਉਂ ਸਨ ਕਿ ਮੈਂ ਦੁੱਧ ਚੁੰਘ ਸਕਿਆ?
13ਹੁਣ ਲਈ ਮੈਂ ਸ਼ਾਂਤੀ ਨਾਲ ਲੇਟ ਗਿਆ ਹੁੰਦਾ; ਮੈਂ ਸੁੱਤਾ ਹੁੰਦਾ ਅਤੇ ਮੈਨੂੰ ਆਰਾਮ ਮਿਲਦਾ
14ਧਰਤੀ ਦੇ ਰਾਜਿਆਂ ਅਤੇ ਹਾਕਮਾਂ ਦੇ ਨਾਲ, ਜਿਨ੍ਹਾਂ ਨੇ ਆਪਣੇ ਲਈ ਥਾਂਵਾਂ ਬਣਾਈਆਂ ਜੋ ਹੁਣ ਖੰਡਰ ਵਿੱਚ ਪਈਆਂ ਹਨ,
15ਉਹਨਾਂ ਸਰਦਾਰਾਂ ਨਾਲ ਜਿਨ੍ਹਾਂ ਕੋਲ ਸੋਨਾ ਸੀ, ਜਿਨ੍ਹਾਂ ਨੇ ਆਪਣੇ ਘਰਾਂ ਨੂੰ ਚਾਂਦੀ ਨਾਲ ਭਰ ਦਿੱਤਾ।